ਛੇ ਲੋਕਾਂ ਦੀ ਮੌਤ,ਛੇ ਦੀ ਅੱਖਾਂ ਦੀ ਰੌਸ਼ਨੀ ਗਈ,14 ਦੀ ਹਾਲਤ ਗੰਭੀਰ
ਪਟਨਾ,23 ਜਨਵਰੀ,ਦੇਸ਼ ਕਲਿਕ ਬਿਊਰੋ:
ਸ਼ਰਾਬ 'ਤੇ ਪਾਬੰਦੀ ਲਗਾਉਣ ਵਾਲੇ ਬਿਹਾਰ 'ਚ ਜ਼ਹਿਰੀਲੀ ਸ਼ਰਾਬ ਨੇ ਇਕ ਵਾਰ ਫਿਰ ਕਹਿਰ ਮਚਾਇਆ ਹੈ। ਸੀਵਾਨ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ। ਗੋਪਾਲਗੰਜ ਵਿੱਚ ਵੀ ਇੱਕ ਮੌਤ ਹੋਈ ਹੈ।14 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ 'ਚੋਂ 6 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਨਕਲੀ ਸ਼ਰਾਬ ਦੇ ਜ਼ਿਆਦਾਤਰ ਮਾਮਲੇ ਜ਼ਿਲੇ ਦੇ ਲਕੜੀ ਨਵੀਗੰਜ ਓਪੀ ਥਾਣਾ ਖੇਤਰ ਦੇ ਬਾਲਾ ਅਤੇ ਭੋਪਤਪੁਰ ਪਿੰਡਾਂ 'ਚ ਹਨ। ਐਤਵਾਰ ਸ਼ਾਮ ਨੂੰ ਇਕ-ਇਕ ਕਰਕੇ ਸਦਰ ਹਸਪਤਾਲ ਵਿਚ ਮਰੀਜ਼ ਆਉਣੇ ਸ਼ੁਰੂ ਹੋ ਗਏ ਸਨ। ਦੇਰ ਸ਼ਾਮ ਹਸਪਤਾਲ ਪਹੁੰਚਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ। ਰਾਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ।ਅੱਜ ਸੋਮਵਾਰ ਸਵੇਰੇ 3 ਲੋਕਾਂ ਦੀ ਜਾਨ ਚਲੀ ਗਈ। ਸੋਸ਼ਲ ਮੀਡੀਆ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 8 ਤੋਂ ਵੱਧ ਹੈ।ਜ਼ਿਕਰਯੋਗ ਹੈ ਕਿ 41 ਦਿਨ ਪਹਿਲਾਂ ਛਪਰਾ ਵਿੱਚ 70 ਤੋਂ ਵੱਧ ਮੌਤਾਂ ਹੋਈਆਂ ਸਨ।ਹੁਣ ਨਕਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਹਾਲਤ ਨਾਜ਼ੁਕ ਹੈ।ਸੀਵਾਨ 'ਚ 2 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਬਾਕੀ 12 ਲੋਕਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। 3 ਲੋਕਾਂ ਨੂੰ ਗੋਰਖਪੁਰ ਅਤੇ 9 ਨੂੰ ਇਲਾਜ ਲਈ ਪਟਨਾ ਲਿਆਂਦਾ ਗਿਆ ਹੈ।