ਨਵੀਂ ਦਿੱਲੀ,22 ਜਨਵਰੀ,ਦੇਸ਼ ਕਲਿਕ ਬਿਊਰੋ:
ਪਹਿਲਵਾਨਾਂ ਨਾਲ ਵਿਵਾਦ ਤੋਂ ਬਾਦ ਭਾਰਤੀ ਕੁਸ਼ਤੀ ਮਹਾਸੰਘ (WFI) ਦੀ ਅੱਜ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਇਹ ਫੈਸਲਾ ਖੇਡ ਮੰਤਰਾਲੇ ਦੀ ਪਾਬੰਦੀ ਕਾਰਨ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਮੀਟਿੰਗ ਹੁਣ 4 ਹਫਤਿਆਂ ਤੱਕ ਨਹੀਂ ਹੋਵੇਗੀ।ਇਹ ਮੀਟਿੰਗ ਉੱਤਰ ਪ੍ਰਦੇਸ਼ ਦੇ ਗੋਂਡਾ ਸਥਿਤ ਹੋਟਲ ਰਾਇਲ ਹੈਰੀਟੇਜ 'ਚ ਹੋਣੀ ਸੀ।ਪਹਿਲਵਾਨਾਂ ਦੇ ਧਰਨੇ ਤੋਂ ਬਾਅਦ ਇਸ ਮੀਟਿੰਗ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਸੀ। ਇਹ ਵੀ ਖ਼ਬਰਾਂ ਸਨ ਕਿ ਇਸ ਮੀਟਿੰਗ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੀ ਹਿੱਸਾ ਲੈਣ ਵਾਲੇ ਸਨ। ਹਾਲਾਂਕਿ, ਹੁਣ ਅਜਿਹਾ ਨਹੀਂ ਹੋਵੇਗਾ। ਖੇਡ ਮੰਤਰਾਲੇ ਨੇ ਸ਼ਨੀਵਾਰ ਨੂੰ ਰੈਸਲਿੰਗ ਫੈਡਰੇਸ਼ਨ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਮੀਟਿੰਗ ਰੱਦ ਹੋਣ ਦਾ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਹੈ।