ਨਵੀਂ ਦਿੱਲੀ,21 ਜਨਵਰੀ,ਦੇਸ਼ ਕਲਿਕ ਬਿਊਰੋ:
ਰਾਸ਼ਟਰੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਸਾਰੇ ਰਾਜ ਪੁਲਿਸ ਬਲਾਂ ਅਤੇ ਅਰਧ ਸੈਨਿਕ ਸੰਗਠਨਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਕਾਨਫਰੰਸ ਸ਼ੁਰੂ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-22 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ ਦੀ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲੈਣਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 20 ਜਨਵਰੀ ਨੂੰ ਸ਼ੁਰੂ ਹੋਇਆ ਇਹ ਸੰਮੇਲਨ 22 ਜਨਵਰੀ ਤੱਕ ਚੱਲੇਗਾ। ਇਸ ਵਿੱਚ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।ਇਸ ਵਿੱਚ ਪੁਲਿਸ ਡਾਇਰੈਕਟਰ ਜਨਰਲ ਅਤੇ ਇੰਸਪੈਕਟਰ ਜਨਰਲ ਦੇ ਪੱਧਰ 'ਤੇ ਦੇਸ਼ ਦੇ ਕਰੀਬ 350 ਉੱਚ ਪੁਲਿਸ ਅਧਿਕਾਰੀ ਹਿੱਸਾ ਲੈ ਰਹੇ ਹਨ।ਕਾਨਫਰੰਸ ਦੇ ਪਹਿਲੇ ਦਿਨ ਨੇਪਾਲ ਅਤੇ ਮਿਆਂਮਾਰ ਨਾਲ ਲੱਗਦੀਆਂ ਜ਼ਮੀਨੀ ਸਰਹੱਦਾਂ 'ਤੇ ਸੁਰੱਖਿਆ ਚੁਣੌਤੀਆਂ, ਭਾਰਤ 'ਚ ਵਿਦੇਸ਼ੀਆਂ ਦੀ ਪਛਾਣ ਕਰਨ ਦੀ ਰਣਨੀਤੀ ਅਤੇ ਮਾਓਵਾਦੀ ਗੜ੍ਹਾਂ ਨੂੰ ਨਿਸ਼ਾਨਾ ਬਣਾਉਣ 'ਤੇ ਚਰਚਾ ਕੀਤੀ ਗਈ।