ਮੈਰੀਅਨ ਬਾਇਓਟੈਕ ਦੇ ਨੋਇਡਾ ਸਥਿਤ ਪਲਾਂਟ ਵਿੱਚ ਦਵਾਈਆਂ ਬਣਾਉਣ ‘ਤੇ ਰੋਕ ਲਗਾਈ
ਨੋਇਡਾ,30 ਦਸੰਬਰ,ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ ਦੇ ਡਰੱਗ ਰੈਗੂਲੇਟਰ ਵੱਲੋਂ ਮੈਰੀਅਨ ਬਾਇਓਟੈਕ ਨੂੰ ਆਪਣੇ ਨੋਇਡਾ ਸਥਿਤ ਪਲਾਂਟ ਵਿੱਚ ਸਾਰੀਆਂ ਦਵਾਈਆਂ ਬਣਾਉਣ ‘ਤੇ ਰੋਕ ਲੱਗਾ ਦਿੱਤੀ ਗਈ ਹੈ। ਜਾਂਚ ਅਧਿਕਾਰੀਆਂ ਮੁਤਾਬਕ ਇਸ ਪਲਾਂਟ ਵਿੱਚ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਦੇ ਸ਼ਡਿਊਲ ਐਮ ਦੀ ਉਲੰਘਣਾ ਹੋ ਰਹੀ ਸੀ, ਜਿਸ ਕਾਰਨ ਕੰਪਨੀ ਨੂੰ ਉਤਪਾਦਨ ਪੂਰੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਹ ਫੈਸਲਾ ਪਲਾਂਟ ਦੇ ਨਿਰੀਖਣ ਤੋਂ ਬਾਅਦ ਲਿਆ ਗਿਆ ਹੈ ਅਤੇ ਅੱਧੀ ਰਾਤ ਨੂੰ ਇਸ ਦੀ ਜਾਂਚ ਕੀਤੀ ਗਈ ਸੀ। ਮੈਰੀਓਨ ਬਾਇਓਟੈਕ ਦੇ ਪਲਾਂਟ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੇਂਦਰੀ ਡਰੱਗ ਰੈਗੂਲੇਟਰ ਅਤੇ ਯੂਪੀ ਦੇ ਡਰੱਗ ਰੈਗੂਲੇਟਰ ਦੀ ਜਾਂਚ ਦੇ ਆਧਾਰ 'ਤੇ ਲਿਆ ਗਿਆ ਹੈ।ਦੱਸ ਦੇਈਏ ਕਿ ਨੋਇਡਾ ਦੀ ਕੰਪਨੀ ਮੈਰੀਅਨ ਬਾਇਓਟੈਕ ਅਮੇਨੋਕਸ ਗਰੁੱਪ ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਕਾਰਨ 18 ਬੱਚਿਆਂ ਦੀ ਕਥਿਤ ਮੌਤ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਆਈ ਸੀ। ਇਸ ਦੌਰਾਨ, ਮਾਮਲੇ ਦੀ ਜਾਂਚ ਕਰ ਰਹੇ ਉੱਤਰ ਪ੍ਰਦੇਸ਼ ਡਰੱਗ ਕੰਟਰੋਲ ਅਤੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਨੋਇਡਾ ਪਲਾਂਟ ਨੂੰ ਦਵਾਈ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਕਰਨ ਲਈ ਕਿਹਾ ਹੈ।