ਨਵੀਂ ਦਿੱਲੀ, 29 ਦਸੰਬਰ, ਦੇਸ਼ ਕਲਿੱਕ ਬਿਓਰੋ
ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਵੱਲੋਂ 18 ਬੱਚਿਆਂ ਦੀ ਮੌਤ ਲਈ ਭਾਰਤੀ ਕੰਪਨੀ ਮੈਰੀਅਨ ਬਾਇਓਟੈਕ ਕਫ ਸੀਰਪ ਜ਼ਿੰਮੇਵਾਰ ਹੋਣ ਦੇ ਦੋਸ਼ ਤੋਂ ਬਾਅਦ, ਉੱਤਰ ਪ੍ਰਦੇਸ਼ ਡਰੱਗ ਕੰਟਰੋਲ ਅਤੇ cdsco ਦੀ ਟੀਮ ਵੱਲੋਂ ਨੋਇਡਾ ਦੀ ਨਿਰਮਾਤਾ ਕੰਪਨੀ ਦਾ ਨਿਰੀਖਣ ਕੀਤਾ ਗਿਆ। .
ਖੰਘ ਦੀ ਦਵਾਈ ਦੇ ਨਮੂਨੇ ਨਿਰਮਾਣ ਸਥਾਨਾਂ ਤੋਂ ਲਏ ਗਏ ਹਨ ਅਤੇ ਜਾਂਚ ਲਈ ਰੀਜਨਲ ਡਰੱਗਜ਼ ਟੈਸਟਿੰਗ ਲੈਬਾਰਟਰੀ (ਆਰ.ਡੀ.ਟੀ.ਐਲ.), ਚੰਡੀਗੜ੍ਹ ਨੂੰ ਭੇਜੇ ਗਏ ਹਨ।
ਇਸ ਦੌਰਾਨ ਮੈਰੀਅਨ ਬਾਇਓਟੈਕ ਫਾਰਮਾ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਉਕਤ ਖੰਘ ਦੇ ਸਿਰਪ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ ਅਤੇ ਉਤਪਾਦ ਦੇ ਉਤਪਾਦਨ 'ਤੇ ਵੀ ਰੋਕ ਲਗਾ ਦਿੱਤੀ ਹੈ।