ਕੋਲਕਾਤਾ,24 ਦਸੰਬਰ,ਦੇਸ਼ ਕਲਿਕ ਬਿਊਰੋ:
ਸਿੱਕਮ 'ਚ ਸ਼ੁੱਕਰਵਾਰ ਨੂੰ ਹੋਏ ਦਰਦਨਾਕ ਸੜਕ ਹਾਦਸੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਫੌਜ ਦਾ ਟਰੱਕ ਖਾਈ 'ਚ ਡਿੱਗਣ ਨਾਲ 16 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਅੱਜ ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ 'ਤੇ ਹਾਦਸੇ 'ਚ ਜਾਨ ਗਵਾਉਣ ਵਾਲੇ ਭਾਰਤੀ ਫੌਜ ਦੇ ਜਵਾਨਾਂ ਦਾ ਸ਼ਰਧਾਂਜਲੀ ਸਮਾਰੋਹ ਹੋਵੇਗਾ। ਫੌਜ ਦੇ ਅਧਿਕਾਰੀਆਂ ਮੁਤਾਬਕ ਇਹ ਸਮਾਗਮ ਸ਼ਨੀਵਾਰ ਨੂੰ ਦੁਪਹਿਰ 12.30 ਤੋਂ 2 ਵਜੇ ਦੇ ਵਿਚਕਾਰ ਹੋਵੇਗਾ।ਫੌਜ ਦੇ ਅਨੁਸਾਰ,ਫੌਜੀ ਵਾਹਨ ਜੇਮਾ ਵੱਲ ਜਾਂਦੇ ਸਮੇਂ ਇੱਕ ਤਿੱਖੇ ਮੋੜ 'ਤੇ ਇੱਕ ਢਲਾਣ ਤੋਂ ਹੇਠਾਂ ਫਿਸਲ ਗਿਆ। ਤੁਰੰਤ ਬਚਾਅ ਮੁਹਿੰਮ ਚਲਾਈ ਗਈ ਅਤੇ ਚਾਰ ਜ਼ਖਮੀ ਸੈਨਿਕਾਂ ਨੂੰ ਏਅਰਲਿਫਟ ਕੀਤਾ ਗਿਆ ਹੈ। ਬਦਕਿਸਮਤੀ ਨਾਲ, ਇਸ ਹਾਦਸੇ ਵਿੱਚ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਸਿਪਾਹੀ ਸ਼ਹੀਦ ਹੋ ਗਏ।