ਹੈਦਰਾਬਾਦ, 20 ਦਸੰਬਰ , ਦੇਸ਼ ਕਲਿੱਕ ਬਿਓਰੋ-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਤੇਲੰਗਾਨਾ ਦੇ ਆਪਣੇ ਹਮਰੁਤਬਾ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਪ੍ਰਧਾਨ ਕੇ. ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕੀਤੀ।
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਪ੍ਰਗਤੀ ਭਵਨ ਪਹੁੰਚਣ 'ਤੇ ਆਪਣੇ ਪੰਜਾਬ ਦੇ ਹਮਰੁਤਬਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ।
ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਮੁੱਖ ਮੰਤਰੀਆਂ ਨੇ ਤੇਲੰਗਾਨਾ ਦੀ ਪ੍ਰਗਤੀ ਅਤੇ ਪੰਜਾਬ ਰਾਜ ਦੇ ਸ਼ਾਸਨ ਦੇ ਨਾਲ-ਨਾਲ ਦੇਸ਼ ਦੀ ਸਿਆਸੀ ਸਥਿਤੀ ਬਾਰੇ ਚਰਚਾ ਕੀਤੀ।
ਵਿਚਾਰ ਵਟਾਂਦਰੇ ਤੋਂ ਬਾਅਦ ਕੇਸੀਆਰ ਨੇ ਮਾਨ ਨੂੰ ਸ਼ਾਲ ਭੇਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਅਲਵਿਦਾ ਕਹਿ ਦਿੱਤੀ।
ਰਾਜ ਸਭਾ ਮੈਂਬਰ ਜੋਗੀਨਪੱਲੀ ਸੰਤੋਸ਼ ਕੁਮਾਰ, ਰਾਜ ਯੋਜਨਾ ਬੋਰਡ ਦੇ ਉਪ-ਚੇਅਰਮੈਨ ਬੀ. ਵਿਨੋਦ ਕੁਮਾਰ, ਐਮ.ਐਲ.ਸੀਜ਼ ਐਸ. ਮਧੂਸੁਧਨਾ ਚਾਰੀ, ਕਦੀਮ ਸ੍ਰੀਹਰੀ, ਸਰਕਾਰੀ ਵ੍ਹਿਪ ਬਾਲਕਾ ਸੁਮਨ, ਵਿਧਾਇਕ ਏ. ਜੀਵਨ ਰੈਡੀ, ਗੁਵਵਾਲਾ ਬਲਰਾਜੂ, ਸਰਕਾਰ ਦੇ ਮੁੱਖ ਸਲਾਹਕਾਰ ਰਾਜੀਵ ਸ਼ਰਮਾ, ਮੁੱਖ ਸਕੱਤਰ ਸੋਮੇਸ਼ ਕੁਮਾਰ, ਮੁੱਖ ਮੰਤਰੀ ਸਕੱਤਰ ਭੂਪਾਲ ਰੈਡੀ, ਸਾਬਕਾ ਸੰਸਦ ਮੈਂਬਰ ਐਸ ਵੇਣੂਗੋਪਾਲਾ ਚਾਰੀ, ਸਿਵਲ ਸਪਲਾਈ ਕਾਰਪੋਰੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ, ਰਾਜ ਬੀਸੀ ਕਮਿਸ਼ਨ ਦੇ ਸਾਬਕਾ ਮੈਂਬਰ ਐਡੀਗਾ ਅੰਜਨੇਯਾ ਗੌਡ ਅਤੇ ਹੋਰ ਹਾਜ਼ਰ ਸਨ।