ਚੰਡੀਗੜ੍ਹ, 17 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪਿਛਲੇ 24 ਘੰਟਿਆਂ ਵਿਚ 1.95 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਮੰਗਣ ਦੇ ਦੋਸ਼ ਵਿਚ ਛੇ ਦੋਸ਼ੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿਚ ਇਕ ਕਾਰਜਕਾਰੀ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਇਕ ਪੁਲਿਸ ਕਰਮਚਾਰੀ, ਇਕ ਰਜਿਸਟਰੀ ਕਲਰਕ, ਪਟਵਾਰੀ ਅਤੇ ਇਕ ਕੰਪਿਊਟਰ ਆਪ੍ਰੇਟਰ ਸ਼ਾਮਿਲ ਹਨ। ਇੰਨ੍ਹਾਂ ਸਾਰੇ ਦੋਸ਼ੀਆਂ ਨੂੰ ਅੰਬਾਲਾ, ਗੁਰੂਗ੍ਰਾਮ ਅਤੇ ਯਮੁਨਾਨਗਰ ਜਿਲ੍ਹਿਆਂ ਵਿਚ ਵੱਖ-ਵੱਖ ਮਾਮਲਿਆਂ ਵਿਚ ਗਿਰਫਤਾਰ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਪਹਿਲੇ ਮਾਮਲੇ ਵਿਚ ਵੀਰੇਂਦਰ ਚੀਮਾ, ਪਟਵਾਰੀ ਹਲਕਾ ਨੰਗਲ, ਅੰਬਾਲਾ ਨੂੰ 25 ਹਜਾਰ ਰੁਪਏ ਰਿਸ਼ਵਤ ਦੇ ਨਾਲ ਫੜਿਆ ਹੈ। ਦੋਸ਼ੀ ਪਟਵਾਰੀ ਜਮੀਨ ਦੀ ਖੇਵਟ ਵੱਖ ਕਰਨ ਦੀ ਏਵਜ ਵਿਚ ਰਿਸ਼ਵਤ ਲੈ ਰਿਹਾ ਸੀ। ਹੁਣ ਪਟਵਾਰੀ ਨੇ ਰਿਸ਼ਵਤ ਦੀ ਮੰਗ ਕੀਤੀ ਤਾਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦਾ ਦਰਵਾਜਾ ਖੜਕਾਇਆ। ਸ਼ਿਕਾਇਛ ਦੀ ਤਸਦੀਕ ਕਰਨ ਬਾਅਦ ਟੀਮ ਨੇ ਜਾਲ ਵਿਛਾਇਆ ਅਤੇ ਪਟਵਾਰੀ ਨੂੰ ਰਿਸ਼ਵਤ ਦੀ ਰਕਮ ਦੇ ਨਾਲ ਰੰਗੇ ਹੱਥੀ ਗਿਰਫਤਾਰ ਕਰ ਲਿਆ।
ਇਕ ਹੋਰ ਮਾਮਲੇ ਵਿਚ ਪਿੰਡ ਹਯਾਤਪੁਰ ਗੁਰੂਗ੍ਰਾਮ ਸਥਿਤ ਪਲਾਟ ਦੇ ਆਪਸੀ ਟ੍ਰਾਂਸਫਰ ਦੇ ਏਵਜ ਵਿਚ 80 ਹਜਾਰ ਰੁਪਏ ਦੀ ਰਿਸ਼ਵਤ ਮੰਗਨ ਦੇ ਦੋਸ਼ ਵਿਚ ਵਿਜੀਲੈਂਸ ਬਿਊਰੋ ਨੇ ਉੱਪ ਤਹਿਸੀਲ ਕਾਦੀਪੁਰ ਗੁਰੂਗ੍ਰਾਮ ਦੇ ਦਫਤਰ ਵਿਚ ਤੈਨਾਤ ਰਜਿਸਟਰੀ ਕਲਰਕ ਵੇਦ ਪ੍ਰਕਾਸ਼ ਨੂੰ ਗਿਰਫਤਾਰ ਕੀਤਾ ਹੈ।
ਇਕ ਵੱਖ ਮਾਮਲੇ ਵਿਚ ਬਿਊਰੋ ਦੀ ਟੀਮ ਨੇ ਅਨੰਤ ਰਾਮ ਦੀ ਸ਼ਿਕਾਇਤ 'ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕੰਪਿਊਟਰ ਆਪ੍ਰੇਟਰ ਚੰਦਰ ਸ਼ੇਖਰ ਸਮੇਤ ਨਵੀਨ ਕੁਮਾਰ ਯਾਤਵ, ਐਕਈਏਨ ਸਿੰਚਾਈ ਵਿਭਾਗ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕਾਬੂ ਕੀਤਾ।
ਦੋਸ਼ੀ ਕੰਪਿਊਟਰ ਆਪ੍ਰੇਟਰ ਜੋ ਹਰਿਆਣਾਂ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਦਫਤਰ ਐਕਸਈਏਨ ਸਿੰਚਾਈ ਗੁਰੂਗ੍ਰਾਮ ਵਿਚ ਕੰਮ ਕਰ ਰਿਹਾ ਹੈ, ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਦੋਸ਼ੀ ਚੰਦਰ ਸ਼ੇਖਰ ਨੁੰ ਸ਼ਿਕਾਇਤਕਰਤਾ ਦਾ ਠੇਕੇਦਾਰ ਲਾਇਸੈਂਸ (ਨਿਰਮਾਣ) ਤਿਆਰ ਕਰਨ ਵਿਚ ਮਦਦ ਕਰਨ ਦੇ ਏਵਜ ਵਿਚ ਸ਼ਿਕਾਇਤਕਰਤਾ ਤੋਂ 5000 ਰੁਪਏ ਲਂੈਦੇ ਰੰਗੇ ਹੱਥੀ ਗਿਰਫਤਾਰ ਕੀਤਾ ਗਿਆ। ਦੋਸ਼ੀ ਨਵੀਨ ਕੁਮਾਰ ਯਾਦਵ , ਐਕਸਈਏਨ ਨੁੰ ਵੀ ਪੈਸੇ ਮੰਗਣ ਤੇ ਪਹਿਲਾਂ ਵਿਚ ਠੇਕੇਦਾਰ ਲਾਇਸੈਂਸ (ਨਿਰਮਾਣ) ਜਾਰੀ ਕਰਨ ਦੇ ਸਬੰਧ ਵਿਚ ਰਿਸ਼ਵਤ ਵਜੋ 20,000 ਲੈਣ ਦੇ ਦੋਸ਼ ਵਿਚ ਗਿਰਫਤਾਰ ਕੀਤਾ ਗਿਆ।
ਇਕ ਹੋਰ ਮਾਮਲੇ ਵਿਚ, ਇਕ ਵਿਜੀਲੈਂਸ ਨੇ ਜੂਨੀਅਰ ਇੰਜੀਨੀਅਰ ਮੁਕੇਸ਼ ਬਾਗਵਾਨੀ ਵਿੰਗ ਨਗਰ ਨਿਗਮ ਗੁਰੂਗ੍ਰਾਮ ਨੂੰ ਬਾਗਵਾਨੀ ਵਿੰਗ ਦੇ ਕੋਲ ਲੰਬਿਤ ਬਿੱਲਾਂ ਦਾ ਭੁਗਤਾਨ ਕਰਨ ਦੀ ਏਵਜ ਵਿਚ ਸ਼ਿਕਾਇਤਕਰਤਾ ਤੋਂ 60,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ।
ਇਸੀ ਤਰ੍ਹਾ, ਬਿਊਰੋ ਦੀ ਟੀਮ ਨੇ ਥਾਨਾ ਰਾਦੌਰ ਵਿਚ ਦਰਜ ਇਕ ਦੁਰਘਟਨਾ ਦੇ ਮਾਮਲੇ ਵਿਚ ਜਾਂਚ ਪ੍ਰਕ੍ਰਿਆ ਪੂਰੀ ਕਰਨ ਦੇ ਏਵਜ ਵਿਚ 5000 ਰੁਪਏ ਰਿਸ਼ਵਤ ਲਂੈਦੇ ਹੋਏ ਜਿਲ੍ਹਾ ਯਮੁਨਾਨਗਰ ਵਿਚ ਤੈਨਾਤ ਹੋਈ ਕਾਂਸਟੇਬਲ ਅਜੈ ਕੁਮਾਰ ਨੂੰ ਗਿਰਫਤਾਰ ਕੀਤਾ ਹੈ।
ਸਾਰੇ ਦੋਸ਼ੀਆਂ ਦੇ ਖਿਲਾਫ ਬਿਊਰੋ ਦੇ ਸਬੰਧਿਤ ਥਾਨਿਆਂ ਵਿਚ ਮਾਮਲਾ ਦਰਜ ਕੀਤਾ ਅਿਗਾ ਹੈ।