ਚੰਡੀਗੜ੍ਹ, 16 ਦਸੰਬਰ, ਦੇਸ਼ ਕਲਿੱਕ ਬਿਓਰੋ :
ਭਾਰਤ ਵਿੱਚ ਇਕ ਅਜਿਹਾ ਘਰ ਚਰਚਾ ਵਿਚ ਹੈ ਜਿਸ ਦਾ ਬੈਡ ਰੂਮ ਇਕ ਸੂਬੇ ਵਿੱਚ ਅਤੇ ਘਰ ਦੀ ਰਸੋਈ ਦੂਜੇ ਸੂਬੇ ਵਿੱਚ ਹੈ। ਇਕ ਘਰ ਦੋ ਸੂਬਿਆ ਵਿੱਚ ਪੈਂਦਾ ਹੈ। ਘਰ ਦਾ ਅੱਧਾ ਹਿੱਸਾ ਮਹਾਰਾਸ਼ਟਰ ਵਿੱਚ ਅਤੇ ਅੱਧਾ ਹਿੱਸਾ ਤੇਲੰਗਾਨਾ ਵਿੱਚ ਹੈ। ਦੋ ਸੂਬਿਆਂ ਵਿੱਚ ਵੰਡੇ ਇਸ ਘਰ ਦੀ ਰਸੋਈ ਤੇਲੰਗਾਨਾ ਵਿੱਚ ਹੈ ਅਤੇ ਬੈਡ ਰੂਮ ਅਤੇ ਹਾਲ ਮਹਾਰਾਸ਼ਟਰ ਵਿੱਚ ਹੈ। ਖਬਰਾਂ ਮੁਤਾਬਕ ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਸਰਹੱਦ ਉਤੇ ਮੌਜੂਦ ਮਹਾਰਾਜਗੁੜਾ ਪਿੰਡ ਦੇ 10 ਕਮਰਿਆਂ ਵਾਲੇ ਘਰ ਵਿੱਚ ਪਵਾਰ ਪਰਿਵਾਰ ਰਹਿੰਦਾ ਹੈ। ਘਰ ਦੇ ਚਾਰ ਕਮਰੇ ਤੇਲੰਗਾਨਾ ਵਿੱਚ ਹਨ ਅਤੇ ਉਥੇ ਚਾਰ ਹੋਰ ਮਹਾਰਾਸ਼ਟਰ ਸੂਬੇ ਵਿੱਚ ਆਉਂਦੇ ਹਨ।
ਘਰ ਦੀ ਰਸੋਈ ਵਾਲਾ ਹਿੱਸਾ ਤੇਲੰਗਾਨਾ ਵਿੱਚ ਹੈ, ਉਥੇ ਹਾਲ ਅਤੇ ਬੈਡਰੂਮ ਵਾਲਾ ਹਿੱਸਾ ਮਹਾਰਾਸ਼ਟਰ ਵਿੱਚ ਹੈ। ਪਰਿਵਾਰ ਦੇ 13 ਮੈਂਬਰ ਹਨ, ਜੋ ਇਸ ਘਰ ਵਿੱਚ ਰਹਿੰਦੇ ਹਨ। 1969 ਵਿੱਚ ਬਾਰਡਰ ਦਾ ਵਿਵਾਦ ਸ਼ੁਰੂ ਹੋਇਆ ਸੀ, ਇਸ ਤੋਂ ਬਾਅਦ ਪਵਾਰ ਪਰਿਵਾਰ ਦਾ ਘਰ ਅਤੇ ਜ਼ਮੀਨ ਦੋ ਸੂਬਿਆਂ ਵਿੱਚ ਵੰਡੀ ਗਈ ਸੀ। ਉਤਮ ਪਵਾਰ ਨੇ ਕਿਹਾ ਕਿ ਸਾਡਾ ਘਰ ਦੋ ਸੂਬਿਆ ਵਿੱਚ ਪੈਂਦਾ ਹੈ, ਪਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ।