ਅਯੋਧਿਆ, 16 ਦਸੰਬਰ :
ਚਾਰ ਮਹਿਲਾ ਕਾਂਸਟੇਬਲ ਨੂੰ ਡਾਂਸ ਕਰਨਾ ਮਹਿੰਗਾ ਪੈ ਗਿਆ। ਡਾਂਸ ਕਰਨ ਦੀ ਵੀਡੀਓ ਸਾਹਮਣੇ ਆਉਣ ਉਤੇ ਚਾਰ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ‘ਰਾਮ ਜਨਮ ਭੂਮੀ’ ਸਥਾਨ ਉਤੇ ਸੁਰੱਖਿਆ ਦੇ ਤੌਰ ਉਤੇ ਤੈਨਾਤ ਚਾਰ ਮਹਿਲਾ ਪੁਲਿਸ ਕਾਂਸਟੇਬਲਾਂ ਨੂੰ ਕਥਿਤ ਤੌਰ ਉਤੇ ਭੋਜਪੁਰੀ ਗੀਤ ‘ਪਤਲੀ ਕਮਰੀਆ ਮੋਰੀ’ ਉਤੇ ਡਾਂਸ ਕਰਦੇ ਹੋਏ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਰਾਂ ਨੂੰ ਮੁਅੱਤਲ ਕਰ ਦਿੰਤਾ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ਉਤੇ ਖੂਬ ਸਾਂਝਾ ਕੀਤਾ ਜਾ ਰਿਹਾ ਹੈ, ਵੀਡੀਓ ਵਿੱਚ ਮੁਅੱਤਲ ਕਾਂਸਟੇਬਲ ਵਰਦੀ ਵਿੱਚ ਨਹੀਂ ਸੀ।
ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਮੁਨੀਰਾਜ ਜੀ ਨੇ ਵਧੀਕ ਐਸਪੀ (ਸੁਰੱਖਿਆ) ਪੰਕਜ ਪਾਂਡੇ ਵੱਲੋਂ ਦਾਇਰ ਇਕ ਜਾਂਚ ਰਿਪੋਰਟ ਦੇ ਆਧਾਰ ਉਤੇ ਕਾਂਸਟੇਬਲ ਕਵਿਤਾ ਪਟੇਲ, ਕਾਮਿਨੀ ਕੁਸ਼ਵਾਹਾ, ਕਸ਼ਿਸ਼ ਸਾਹਨੀ, ਅਤੇ ਸੰਧਿਆ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। (ਆਈਏਐਨਐਸ)
ਇਹ ਵੀ ਪੜ੍ਹੋ : ਦੁਨੀਆ ਦਾ ਸਭ ਛੋਟਾ ਵਿਅਕਤੀ !