ਪਟਨਾ,14 ਦਸੰਬਰ,ਦੇਸ਼ ਕਲਿਕ ਬਿਊਰੋ:
ਸ਼ਰਾਬਬੰਦੀ ਵਾਲੇ ਰਾਜ ਬਿਹਾਰ ਵਿੱਚ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਕਹਿ ਰਿਹਾ। ਇਸ ਵਾਰ ਇਹ ਘਟਨਾ ਸਾਰਨ ਜ਼ਿਲੇ ਦੇ ਈਸੂਪੁਰ ਥਾਣਾ ਖੇਤਰ ਦੇ ਅਧੀਨ ਡੋਇਲਾ ਪਿੰਡ ਵਿੱਚ ਹੋਈ ਹੈ।ਡੋਇਲਾ ਦੇ ਸੰਜੇ ਸਿੰਘ ਪੁੱਤਰ ਵਕੀਲ ਸਿੰਘ, ਵਿਸ਼ੇਂਦਰ ਰਾਏ ਪੁੱਤਰ ਨਰਸਿੰਘ ਰਾਏ, ਅਮਿਤ ਰੰਜਨ ਪੁੱਤਰ ਵਿਜੇਂਦਰ ਸਿਨਹਾ ਤੋਂ ਇਲਾਵਾ ਮਸ਼ਰਖ ਥਾਣੇ ਅਧੀਨ ਆਉਂਦੇ ਕੁਨਾਲ ਸਿੰਘ ਪੁੱਤਰ ਯਾਦੂ ਸਿੰਘ,ਹਰਿੰਦਰ ਰਾਮ ਪੁੱਤਰ ਗਣੇਸ਼ ਰਾਮ, ਰਾਮਜੀ ਸਾਹ ਪੁੱਤਰ ਗੋਪਾਲ ਸਾਹ ਅਤੇ ਮੁਕੇਸ਼ ਸ਼ਰਮਾ ਪੁੱਤਰ ਬੱਚਾ ਸ਼ਰਮਾ ਦੀ ਮੰਗਲਵਾਰ ਰਾਤ ਤੋਂ ਅੱਜ ਬੁੱਧਵਾਰ ਤੱਕ ਮੌਤ ਹੋ ਗਈ ਹੈ। ਸਥਾਨਕ ਪੱਧਰ 'ਤੇ ਇਲਾਜ ਅਧੀਨ ਕਈ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।