ਭੋਪਾਲ, 13 ਦਸੰਬਰ, ਦੇਸ਼ ਕਲਿਕ ਬਿਊਰੋ :
ਮੋਦੀ ਦੀ ਹੱਤਿਆ ਦੀ ਗੱਲ ਕਰਨ ਵਾਲੇ ਮੱਧ ਪ੍ਰਦੇਸ਼ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਰਾਜਾ ਪਟੇਰੀਆ ਨੂੰ ਅੱਜ ਮੰਗਲਵਾਰ ਸਵੇਰੇ 5.30 ਵਜੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪਟੇਰੀਆ ਉਸ ਦੇ ਜੱਦੀ ਨਗਰ ਦਮੋਹ ਦੇ ਹਟਾ ਵਿੱਚ ਸੀ। ਪੁਲੀਸ ਨੇ ਉਸ ਨੂੰ ਇੱਥੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪਟੇਰੀਆ ਨੂੰ ਜੇਐਮਐਫਸੀ ਕੋਰਟ ਪਵਈ ਵਿੱਚ ਪੇਸ਼ ਕਰੇਗੀ।ਜ਼ਿਕਰਯੋਗ ਹੈ ਕਿ ਪਟੇਰੀਆ ਨੇ 11 ਦਸੰਬਰ ਨੂੰ ਇਕ ਬੈਠਕ 'ਚ ਪ੍ਰਧਾਨ ਮੰਤਰੀ ਮੋਦੀ ਬਾਰੇ ਵਿਵਾਦਤ ਬਿਆਨ ਦਿੱਤਾ ਸੀ।ਉਨ੍ਹਾਂ। ਕਿਹਾ ਸੀ ਕਿ ਜੇਕਰ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਮੋਦੀ ਨੂੰ ਮਾਰਨ ਲਈ ਤਿਆਰ ਰਹੋ। ਇਨ ਦਾ ਸੈਂਸ ਹਰਾਉਣ ਦਾ ਕੰਮ ਕਰੋ।ਉਨ੍ਹਾਂ ਦੇ ਬਿਆਨ 'ਤੇ ਭਾਜਪਾ ਹਮਲਾਵਰ ਹੋ ਗਈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸੋਮਵਾਰ ਨੂੰ ਪਟੇਰੀਆ 'ਤੇ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਸਨ ।ਇਸ ਤੋਂ ਬਾਅਦ ਪੰਨਾ ਦੇ ਪਵਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਅਸਲ ਭਾਵਨਾ ਸਾਹਮਣੇ ਆ ਗਈ ਹੈ।