ਗੋਂਡਾ, 12 ਦਸੰਬਰ :
ਉਤਰ ਪ੍ਰਦੇਸ਼ ਵਿੱਚ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਦਲਿਤ ਨੌਜਵਾਨ ਦੀ ਇਸ ਕਾਰਨ ਕੁੱਟਮਾਰ ਕੀਤੀ ਕਿ ਗਈ ਉਸ ਨੇ ਵਿਆਹ ਸਮਾਗਮ ਵਿੱਚ ਭਾਂਡਿਆਂ ਨੂੰ ਹੱਥ ਲਗਾਇਆ ਸੀ। ਇਕ 18 ਸਾਲਾ ਦਲਿਤ ਨੌਜਵਾਨ ਨਾਲ ਇਕ ਵਿਆਹ ਪਵਿਚ ਖਾਣਾ ਛੁਹਣ ਕਾਰਨ ਕਥਿਤ ਤੌਰ ਉਤੇ ਦੁਰਵਿਵਹਾਰ ਕੀਤਾ ਗਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਹ ਘਟਨਾ ਵਜੀਰਗੰਜ ਵਿੱਚ ਵਾਪਰੀ ਅਤੇ ਪੁਲਿਸ ਨੇ ਕਿਹਾ ਕਿ ਐਸਸੀ/ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਨੌਬਸਤਾ ਪਿੰਡ ਦੀ ਰੇਣੂ ਨੇ ਕਿਹਾ ਕਿ ਉਸਦੇ 18 ਸਾਲਾ ਛੋਟੇ ਭਾਈ ਲੱਲਾ ਪਿੰਡ ਵਿੱਚ ਇਕ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ ਅਤੇ ਸੰਦੀਪ ਪਾਂਡੇ ਦੇ ਘਰ ਦਾਵਤ ਦਾ ਸੱਦਾ ਦਿੱਤਾ ਗਿਆ ਸੀ।
ਜਿਵੇਂ ਹੀ ਲੱਲਾ ਨੇ ਆਪਣੇ ਲਈ ਥਾਲੀ ਚੁੱਕੀ, ਸੰਦੀਪ ਅਤੇ ਉਸਦੇ ਭਾਈਆਂ ਨੇ ਗਾਲੀ ਗਲੋਚ ਕਰਦੇ ਹੋਏ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਲੱਲਾ ਦੇ ਵੱਡੇ ਭਾਈ ਸੱਤਿਆਪਾਲ ਨੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਵੀ ਕੁੱਟਿਆ ਅਤੇ ਮੋਟਰਸਾਈਕਲ ਦਾ ਵੀ ਨੁਕਸਾਨ ਕਰ ਦਿੱਤਾ।
ਰੇਣੂ ਨੇ ਦੋਸ਼ ਲਗਾਇਆ ਕਿ ਅਸੀਂ ਸੰਦੀਪ ਅਤੇ ਉਸਦੇ ਭਾਈਆਂ ਦੇ ਆਚਰਣ ਬਾਰੇ ਪਿੰਡ ਵਿੱਚ ਗ੍ਰਾਮ ਪ੍ਰਧਾਨ ਅਤੇ ਬਜ਼ੁਰਗਾਂ ਸਾਹਮਣੇ ਮਾਮਲਾ ਉਠਾਇਆ। ਜਦੋਂ ਆਰੋਪੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ, ਉਹ ਸਾਡੇ ਘਰ ਆ ਵੜੇ ਅਤੇ ਲੱਲਾ ਦੀ ਫਿਰ ਤੋਂ ਕੁੱਟਮਾਰ ਕੀਤੀ ਗਈ ਅਤੇ ਭੰਨਤੋੜ ਵੀ ਕੀਤੀ।
ਏਐਸਪੀ ਗੋਂਡਾ ਸ਼ਿਵ ਰਾਜ ਨੇ ਦੱਸਿਆ ਕਿ ਆਰੋਪੀ ਵਿਅਕਤੀ ਸੰਦੀਪ ਪਾਂਡੇ, ਅਮਰੇਸ਼ ਪਾਂਡੇ, ਸ਼ਵਰਣ, ਸੌਰਵ, ਅਜੀਤ, ਵਿਮਲ, ਅਸ਼ੋਕ ਵਿਰੁੱਧ ਮਨੁੱਖੀ ਜੀਵਨ ਜਾਂ ਦੂਜੇ ਵਿਅਕਤੀਆਂ ਦੀ ਸੁਰੱਖਿਆ ਨੂੰ ਲਾਪਰਵਾਹੀ ਨਾਲ ਖਤਰੇ ਵਿਚ ਪਾਉਣ, ਆਪਰਾਧਿਕ ਧਮਕੀ ਦੇਣ ਅਤੇ ਦੰਗਾ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਉਤੇ ਐਸਸੀ/ਐਸਟੀ ਐਕਟ ਦੇ ਤਹਿਤ ਵੀ ਦੋਸ਼ ਲਗਾਏ ਗਏ ਹਨ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਆਈਏਐਨਐਸ