ਨਵੀਂ ਦਿੱਲੀ,11 ਦਸੰਬਰ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਅਤੇ ਗੋਆ ਦੌਰੇ 'ਤੇ ਹਨ। ਉਹ ਮਹਾਰਾਸ਼ਟਰ ਵਿੱਚ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪੀਐਮ ਮੋਦੀ ਨਾਗਪੁਰ ਵਿੱਚ ਮੈਟਰੋ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ ਅਤੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਉਹ ਨਾਗਪੁਰ ਅਤੇ ਬਿਲਾਸਪੁਰ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਏਮਜ਼ ਨਾਗਪੁਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪੀਐਮ ਮੋਦੀ ਗੋਆ ਵਿੱਚ ਮੋਪਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ।ਜ਼ਿਕਰਯੋਗ ਹੈ ਕਿ ਮੁੰਬਈ-ਨਾਗਪੁਰ ਐਕਸਪ੍ਰੈਸਵੇਅ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। 6 ਲੇਨ ਵਾਲੇ ਐਕਸਪ੍ਰੈਸਵੇਅ ਦਾ ਨਾਂ 'ਸਮਰਿੱਧੀ ਮਹਾਮਾਰਗ' ਰੱਖਿਆ ਗਿਆ ਹੈ। ਪੀਐਮ ਮੋਦੀ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਨ ਵਾਲੇ 520 ਕਿਲੋਮੀਟਰ ਲੰਬੇ ਸਮ੍ਰਿਧੀ ਮਹਾਮਾਰਗ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਇਹ ਐਕਸਪ੍ਰੈਸਵੇਅ ਉੱਤਰੀ ਮਹਾਰਾਸ਼ਟਰ, ਵਿਦਰਭ ਅਤੇ ਮਰਾਠਵਾੜਾ ਦੇ 10 ਜ਼ਿਲ੍ਹਿਆਂ ਵਿੱਚੋਂ ਲੰਘੇਗਾ।