ਨਵੀਂ ਦਿੱਲੀ,5 ਦਸੰਬਰ,ਦੇਸ਼ ਕਲਿਕ ਬਿਊਰੋ:
ਪੰਜ ਰਾਜਾਂ ਦੀਆਂ ਛੇ ਵਿਧਾਨ ਸਭਾ ਸੀਟਾਂ ਅਤੇ ਯੂਪੀ ਦੀ ਮੈਨਪੁਰੀ ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ ਹੈ।ਮੈਨਪੁਰੀ ਵਿੱਚ ਸਪਾ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਵਿਰਾਸਤ ਦੇ ਨਾਲ-ਨਾਲ ਸਮਾਜਵਾਦੀ ਪਾਰਟੀ ਦਾ ਸਭ ਕੁਝ ਦਾਅ 'ਤੇ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਸੀਟ ਮੁਲਾਇਮ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਤੋਂ ਬਾਅਦ ਇਸ ਲੋਕ ਸਭਾ ਸੀਟ 'ਤੇ ਸਮਾਜਵਾਦੀ ਪਾਰਟੀ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਹੈ। ਇਸ ਤੋਂ ਇਲਾਵਾ ਯੂਪੀ ਦੀ ਰਾਮਪੁਰ ਸਦਰ ਅਤੇ ਖਤੌਲੀ, ਓਡੀਸ਼ਾ ਦੀ ਪਦਮਪੁਰ, ਰਾਜਸਥਾਨ ਦੀ ਸਰਦਾਰਸ਼ਹਿਰ, ਬਿਹਾਰ ਦੀ ਕੁਧਨੀ ਅਤੇ ਛੱਤੀਸਗੜ੍ਹ ਦੀ ਭਾਨੂਪ੍ਰਤਾਪਪੁਰ ਵਿਧਾਨ ਸਭਾ ਸੀਟ 'ਤੇ ਵੀ ਵੋਟਾਂ ਪੈ ਰਹੀਆਂ ਹਨ।ਇਨ੍ਹਾਂ ਸੀਟਾਂ ਦੇ ਨਤੀਜੇ ਵੀ 8 ਦਸੰਬਰ ਨੂੰ ਆਉਣਗੇ।ਪੰਜ ਰਾਜਾਂ ਦੀਆਂ ਛੇ ਵਿਧਾਨ ਸਭਾ ਸੀਟਾਂ ਅਤੇ ਯੂਪੀ ਦੀ ਮੈਨਪੁਰੀ ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ ਦੀ ਵੋਟਿੰਗ ਜਾਰੀ ਹੈ ਅਤੇ ਲੋਕ ਠੰਢ ਦੇ ਬਾਵਜੂਦ ਵੋਟਾਂ ਪਾਉਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ।