ਗਾਂਧੀਨਗਰ,5 ਦਸੰਬਰ,ਦੇਸ਼ ਕਲਿਕ ਬਿਊਰੋ:
ਅੱਜ ਗੁਜਰਾਤ ਦੇ 14 ਜ਼ਿਲ੍ਹਿਆਂ ਦੀਆਂ 93 ਵਿਧਾਨ ਸਭਾ ਸੀਟਾਂ 'ਤੇ ਅੱਜ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਾਂ ਪੈ ਰਹੀਆਂ ਹਨ ਉਨ੍ਹਾਂ ਵਿੱਚ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਅਰਾਵਲੀ, ਗਾਂਧੀਨਗਰ, ਅਹਿਮਦਾਬਾਦ, ਆਨੰਦ, ਖੇੜਾ, ਮਹਿਸਾਗਰ, ਪੰਚ ਮਹਿਲ, ਦਾਹੋਦ, ਵਡੋਦਰਾ ਅਤੇ ਛੋਟਾ ਉਦੈਪੁਰ ਸ਼ਾਮਲ ਹਨ।ਘਾਟਲੋਡੀਆ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਦਾ ਵਿਧਾਨ ਸਭਾ ਹਲਕਾ ਹੈ, ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀਰਮਗਾਮ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਅਲਪੇਸ਼ ਠਾਕੋਰ ਨੂੰ ਗਾਂਧੀਨਗਰ ਦੱਖਣੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵੋਟ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਪਾਉਣਗੇ।