ਜੈਪੁਰ, 3 ਦਸੰਬਰ, ਦੇਸ਼ ਕਲਿੱਕ ਬਿਓਰੋ :
ਦੋ ਗੈਂਗਸਟਰ ਗੁੱਟਾਂ ਵਿੱਚ ਚਲਦੇ ਆ ਰਹੇ ਆਪਸੀ ਝਗੜੇ ਦੇ ਚਲਦਿਆਂ ਅੱਜ ਇਕ ਗੈਂਗਸਟਰ ਦਾ ਦੂਜੇ ਗੁੱਟ ਦੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਰਾਜਸਥਾਨ ਦੇ ਸੀਕਰ ਵਿੱਚ ਗੈਂਗਸਟਰ ਰਾਜੂ ਠੇਹਟ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਰਾਜੂ ਠੇਹਟ ਦੇ ਘਰ ਦੇ ਨਜ਼ਦੀਕ ਹੀ ਛੇ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਰਾਜੂ ਠੇਹਟ ਦੀ ਆਨੰਦਪਾਲ ਗੈਂਗ ਅਤੇ ਬਿਸ਼ਨੋਈ ਗੈਂਗ ਨਾਲ ਰੰਜਿਸ਼ ਚਲਦੀ ਆ ਰਹੀ ਸੀ। ਲਾਰੈਂਸ ਬਿਸ਼ਨੋਈ ਗਰੁੱਪ ਦੇ ਰਾਹਿਤ ਗੋਦਾਰਾ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ ਕਿ ਉਸਨੇ ਆਨੰਦਪਾਲ ਅਤੇ ਬਲਬੀਰ ਦੇ ਕਤਲ ਦਾ ਬਦਲਾ ਲੈ ਲਿਆ ਹੈ।
ਇਹ ਵੀ ਪੜ੍ਹੋ : गैंगवार, पांच की मौत
ਇਸ ਘਟਨਾ ਦੀ ਖਬਰ ਮਿਲਦਿਆ ਹੀ ਪੁਲਿਸ ਅਧਿਕਾਰੀ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨਾਲ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ। ਰਾਜੂ ਠੇਹਤ ਦੇ ਤਿੰਨ ਗੋਲੀਆਂ ਲੱਗਣ ਦੀ ਖਬਰ ਹੈ। ਹਰਿਆਣਾ ਦੀ ਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਕੂਲ ਬੱਸ ਤੇ ਟਰੱਕ ਦੀ ਸਿੱਧੀ ਟੱਕਰ ’ਚ ਦੋ ਵਿਦਿਆਰਥੀਆਂ ਤੇ ਡਰਾਈਵਰ ਦੀ ਮੌਤ