ਨਵੀਂ ਦਿੱਲੀ,1 ਦਸੰਬਰ,ਦੇਸ਼ ਕਲਿਕ ਬਿਊਰੋ:
ਅੱਜ ਵੀਰਵਾਰ ਸਵੇਰੇ ਹੈਕਰਾਂ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਟਵਿਟਰ ਅਕਾਂਉਟ ਹੈਕ ਕਰ ਲਿਆ। ਸੁਰੱਖਿਆ ਏਜੰਸੀਆਂ ਅਤੇ ਸਾਈਬਰ ਮਾਹਿਰਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਦਾ ਟਵਿੱਟਰ ਹੈਂਡਲ ਉਸ ਸਮੇਂ ਹੈਕ ਕੀਤਾ ਗਿਆ ਸੀ ਜਦੋਂ ਹਾਲ ਹੀ ਵਿੱਚ ਏਮਜ਼ ਦਿੱਲੀ ਦੇ ਸਰਵਰ 'ਤੇ ਸਾਈਬਰ ਹਮਲਾ ਹੋਇਆ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹੁਣ ਟਵਿਟਰ ਅਕਾਊਂਟ ਠੀਕ ਹੋ ਗਿਆ ਹੈ। ਹੈਕਰਾਂ ਨੇ ਅੱਜ ਵੀਰਵਾਰ ਸਵੇਰੇ ਇਸ ਘਟਨਾ ਨੂੰ ਅੰਜਾਮ ਦਿੱਤਾ।ਹੈਕਰਾਂ ਨੇ ਏਮਜ਼ ਦਿੱਲੀ ਹਸਪਤਾਲ ਦੇ ਸਰਵਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਦ ਇਸ ਵਾਰ ਜਲ ਸ਼ਕਤੀ ਮੰਤਰਾਲੇ ਦਾ ਟਵਿਟਰ ਅਕਾਊਂਟ ਹੈਕ ਕਰ ਲਿਆ ਹੈ। ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ, ਹੈਕਰਾਂ ਨੇ ਟਵੀਟ ਦੀ ਇੱਕ ਲੜੀ ਵਿੱਚ ਸਵੱਛ ਭਾਰਤ ਅਤੇ ਹੋਰ ਮੰਤਰਾਲਿਆਂ ਨੂੰ ਟੈਗ ਕੀਤਾ ਹੈ।ਜ਼ਿਕਰਯੋਗ ਹੈ ਕਿ ਕਿ ਜਲ ਸ਼ਕਤੀ ਮੰਤਰਾਲੇ ਦੇ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਸਾਰੇ ਟਵੀਟਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ।ਟਵੀਟ ਦੇ ਨਾਲ ਕੁਝ ਬੋਟ ਅਕਾਊਂਟਸ ਅਤੇ ਕੁਝ ਰੀਅਲ ਅਕਾਊਂਟਸ ਨੂੰ ਵੀ ਟੈਗ ਕੀਤਾ ਗਿਆ ਸੀ। ਹੈਕਰਾਂ ਨੇ ਅਕਾਊਂਟ 'ਤੇ ਕਬਜ਼ਾ ਕਰਨ ਤੋਂ ਬਾਅਦ 80 ਤੋਂ ਵੱਧ ਟਵੀਟ ਕੀਤੇ ਸਨ।