ਨਵੀਂ ਦਿੱਲੀ, 30 ਨਵੰਬਰ, ਦੇਸ਼ ਕਲਿੱਕ ਬਿਓਰੋ :
ਐਨਡੀਟੀਵੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ ਕੁਮਾਰ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਨਡੀਟੀਵੀ (ਹਿੰਦੀ) ਦਾ ਜਾਣਿਆ ਪਹਿਚਾਣਿਆ ਚੇਹਰਾ ਰਵੀਸ਼ ਕੁਮਾਰ ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਨੇ ਅੱਜ ਐਨਡੀਟੀਵੀ ਗਰੁੱਪ ਤੋਂ ਅਸਤੀਫਾ ਦੇ ਦਿੱਤਾ। ਰਵੀਸ਼ ਦੇ ਅਸਤੀਫੇ ਤੋਂ ਬਾਅਦ ਐਨਡੀਟੀਵੀ ਗਰੁੱਪ ਦੇ ਪ੍ਰਧਾਨ ਸੁਪਰਨਾ ਸਿੰਘ ਨੇ ਕਿਹਾ, “ਇੱਥੇ ਬਹੁਤ ਘੱਟ ਪੱਤਰਕਾਰ ਹਨ ਜੋ ਰਵੀਸ਼ ਜਿੰਨਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।'' ਸੁਪਰਨਾ ਨੇ ਕਿਹਾ ਕਿ ਰਵੀਸ਼ ਦਹਾਕਿਆਂ ਤੋਂ NDTV ਦਾ ਅਨਿੱਖੜਵਾਂ ਅੰਗ ਰਿਹਾ ਹੈ। ਸੁਪਰਨਾ ਨੇ ਅੱਗੇ ਕਿਹਾ ਕਿ ਉਸਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਅਤੇ "ਅਸੀਂ ਜਾਣਦੇ ਹਾਂ ਕਿ ਉਹ ਆਪਣੀ ਨਵੀਂ ਪਾਰੀ ਵਿੱਚ ਵੀ ਸਫਲ ਹੋਵੇਗਾ।"
ਇਸ ਤੋਂ ਪਹਿਲਾਂ NDTV ਦੇ ਕਾਰਜਕਾਰੀ ਸਹਿ-ਚੇਅਰਮੈਨ ਪ੍ਰਣਵ ਰਾਏ ਨੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਈ ਦਿਨਾਂ ਤੋਂ ਰਵੀਸ਼ ਕੁਮਾਰ ਦੇ ਅਸਤੀਫੇ ਦੀਆਂ ਖਬਰਾਂ ਆ ਰਹੀਆਂ ਸਨ। ਹਾਲਾਂਕਿ ਬੁੱਧਵਾਰ ਨੂੰ ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਡਾਕ ਭੇਜ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ।