ਨਵੀਂ ਦਿੱਲੀ,28 ਨਵੰਬਰ,ਦੇਸ਼ ਕਲਿਕ ਬਿਊਰੋ:
ਮਸ਼ਹੂਰ ਅਥਲੀਟ ਅਤੇ ਰਾਜ ਸਭਾ ਦੀ ਨਾਮਜ਼ਦ ਸੰਸਦ ਮੈਂਬਰ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 27 ਨਵੰਬਰ ਸੀ, ਜੋ ਖਤਮ ਹੋ ਗਈ ਹੈ। ਇਸ ਅਹੁਦੇ ਲਈ ਸਿਰਫ਼ ਪੀ.ਟੀ.ਊਸ਼ਾ ਨੇ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਵਿੱਚ ਉਹ ਬਿਨਾਂ ਮੁਕਾਬਲਾ ਚੁਣੇ ਗਏ ਹਨ।ਪੀਟੀ ਊਸ਼ਾ ਨੇ ਐਤਵਾਰ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਦੇ ਨਾਲ 14 ਹੋਰਾਂ ਨੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ।ਐਤਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਸਮਾਂ ਸੀਮਾ ਖ਼ਤਮ ਹੋ ਗਈ। ਆਈਓਏ ਦੇ ਰਿਟਰਨਿੰਗ ਅਫਸਰ ਉਮੇਸ਼ ਸਿਨਹਾ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਈ ਨਾਮਜ਼ਦਗੀ ਨਹੀਂ ਮਿਲੀ ਸੀ ਤੇ ਐਤਵਾਰ ਨੂੰ 24 ਉਮੀਦਵਾਰਾਂ ਨੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ।