ਗਾਂਧੀਨਗਰ,25 ਨਵੰਬਰ,ਦੇਸ਼ ਕਲਿਕ ਬਿਊਰੋ:
ਗੁਜਰਾਤ ਚੋਣ ਪ੍ਰਚਾਰ ਦੌਰਾਨ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਵੀਰਵਾਰ ਨੂੰ ਅਹਿਮਦਾਬਾਦ ਦੇ ਬਾਵਲਾ ਜ਼ਿਲੇ 'ਚ ਪੀਐੱਮ ਦੀ ਰੈਲੀ ਹੋ ਰਹੀ ਸੀ।ਇਸ ਦੌਰਾਨ ਇੱਕ ਡਰੋਨ ਨੋ ਫਲਾਇੰਗ ਜ਼ੋਨ ਵਿੱਚ ਦਾਖਲ ਹੋਇਆ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਡਰੋਨ ਉਡਾਉਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਂਚ 'ਚ ਸਾਹਮਣੇ ਆਇਆ ਕਿ ਇਹ ਤਿੰਨੇ ਵਿਅਕਤੀ ਡਰੋਨ ਕੈਮਰੇ ਨਾਲ ਵੀਡੀਓ ਬਣਾ ਰਹੇ ਸਨ। ਇਸ ਨਾਲ ਜੁੜੇ ਓਪਰੇਟਿੰਗ ਕੈਮਰੇ ਵਿੱਚ ਕੋਈ ਵਿਸਫੋਟਕ ਨਹੀਂ ਸੀ।ਜ਼ਿਕਰਯੋਗ ਹੈ ਕਿ ਪੁਲਿਸ ਨੇ ਬੁੱਧਵਾਰ ਨੂੰ ਹੀ ਪੀਐਮ ਦੀ ਰੈਲੀ ਵਾਲੀ ਥਾਂ ਤੋਂ ਦੋ ਕਿਲੋਮੀਟਰ ਦੂਰ ਖੇਤਰ ਨੂੰ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਵੀ ਡਰੋਨ ਨੋ ਫਲਾਇੰਗ ਜ਼ੋਨ 'ਚ ਦਾਖਲ ਹੋ ਗਿਆ।