ਸ਼ਾਹਜਹਾਂਪੁਰ: 18 ਨਵੰਬਰ, ਦੇਸ਼ ਕਲਿੱਕ ਬਿਓਰੋ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜਿਲ੍ਹੇ ਵਿੱਚ ਬਿਨਾਂ ਇਜ਼ਾਜ਼ਤ ਦੇ ਚੱਲ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਵਿੱਚ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਵੱਲੋਂ ਹੰਗਾਮਾ ਕਰਦਿਆਂ ਬੈਨਰ ਪਾੜ ਦਿੱਤੇ ਗਏ। ਪੁਲਿਸ ਅਧਿਕਾਰੀ ਅਨੁਸਾਰ ਰੋਜਾ ਥਾਣਾ ਇਲਾਕੇ ਵਿੱਚ ਮੈਰਿਜ ਪੈਲਿਸ ਦੇ ਲਾਅਨ ਵਿੱਚ ਰਾਮ ਰਹੀਮ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਦੌਰਾਨ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਬਿਨਾ ਇਜ਼ਾਜਤ ਚੱਲ ਰਹੇ ਇਸ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਪੈਰੋਲ ‘ਤੇ ਹੋਣ ਕਾਰਨ ਸਿਰਫ ਆਨਲਾਈਨ ਹੀ ਸਤਿਸੰਗ ਕਰ ਸਕਦੇ ਹਨ।