ਸ੍ਰੀਨਗਰ, 16 ਨਵੰਬਰ ਦੇਸ਼ ਕਲਿੱਕ ਬਿਓਰੋ
ਕਸ਼ਮੀਰ ਵਿੱਚ ਇੱਕ ਸਥਾਨਕ ਅਖਬਾਰ ਲਈ ਕੰਮ ਕਰ ਰਹੇ ਪੰਜ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਦਹਿਸ਼ਤੀ ਧਮਕੀਆਂ ਸਾਹਮਣੇ ਆਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।
ਅੱਤਵਾਦੀਆਂ ਨੇ ਹਾਲ ਹੀ ਵਿੱਚ ਇੱਕ ਦਰਜਨ ਤੋਂ ਵੱਧ ਪੱਤਰਕਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਤੇ ਸੁਰੱਖਿਆ ਏਜੰਸੀਆਂ ਲਈ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਇਸ ਸੂਚੀ ਵਿਚ ਸਥਾਨਕ ਅਖਬਾਰਾਂ ਦੇ ਦੋ ਸੰਪਾਦਕਾਂ ਦੇ ਨਾਂ ਸ਼ਾਮਲ ਹਨ।
ਮੰਗਲਵਾਰ ਨੂੰ ਅਸਤੀਫਾ ਦੇਣ ਵਾਲੇ ਪੰਜ ਪੱਤਰਕਾਰਾਂ ਵਿੱਚੋਂ, ਤਿੰਨ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਆਪਣੇ ਅਸਤੀਫ਼ੇ ਪ੍ਰਕਾਸ਼ਤ ਕੀਤੇ।
ਪੁਲਿਸ ਦੇ ਅਨੁਸਾਰ, ਲਸ਼ਕਰ-ਏ-ਤੋਇਬਾ ਅੱਤਵਾਦੀ ਸਮੂਹ ਦੀ ਇੱਕ ਸ਼ਾਖਾ ‘ਦਾ ਰੇਸਿਸਟੈਂਸ ਫਰੰਟ‘ ਇਹਨਾਂ ਧਮਕੀਆਂ ਦੇ ਪਿੱਛੇ ਹੈ।
ਪੁਲਿਸ ਨੇ ਕਿਹਾ, "ਧਮਕੀਆਂ ਅੱਤਵਾਦੀਆਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਦੇ ਇਰਾਦੇ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਲੋਕਾਂ, ਖਾਸ ਕਰਕੇ ਮੀਡੀਆ ਕਰਮੀਆਂ ਨੂੰ ਜਨਤਕ ਤੌਰ 'ਤੇ ਭ੍ਰਿਸ਼ਟ ਕਹਿ ਕੇ ਅਤੇ ਸਿੱਧੀ ਧਮਕੀ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।"
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇੱਕ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ।