ਨਵੀਂ ਦਿੱਲੀ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਪੁਲਸ ਨੇ ਅੱਜ ਮੰਗਲਵਾਰ ਨੂੰ ਮਹਿਰੌਲੀ ਦੇ ਜੰਗਲਾਂ 'ਚੋਂ ਸ਼ਰਧਾ ਵਾਕਰ ਦੀ ਲਾਸ਼ ਦੇ 10 ਟੁਕੜੇ ਬਰਾਮਦ ਕੀਤੇ। ਪੁਲਸ ਮੁਤਾਬਕ 26 ਸਾਲਾ ਸ਼ਰਧਾ ਦਾ ਕਤਲ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਨੇ ਕੀਤਾ ਸੀ। ਉਸ ਦੀ ਨਿਸ਼ਾਨਦੇਹੀ 'ਤੇ ਲਾਸ਼ ਦੇ ਟੁਕੜੇ ਮਿਲੇ ਹਨ।ਪੁਲਸ ਸਵੇਰੇ 10 ਵਜੇ ਆਫਤਾਬ ਨੂੰ ਮਹਿਰੌਲੀ ਦੇ ਜੰਗਲ 'ਚ ਲੈ ਕੇ ਗਈ। ਆਫਤਾਬ ਨੇ ਸਰੀਰ ਦੇ ਅੰਗ ਇੱਥੇ ਸੁੱਟ ਦਿੱਤੇ ਸਨ। ਫਿਲਹਾਲ ਸਿਰ ਅਤੇ ਸਰੀਰ ਦੇ ਕੁਝ ਹੋਰ ਅੰਗਾਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਸ਼ਰਧਾ ਅਤੇ ਆਫਤਾਬ 8 ਮਈ ਨੂੰ ਦਿੱਲੀ ਆਏ ਸਨ। ਆਫਤਾਬ ਨੇ 10 ਦਿਨ ਬਾਅਦ ਭਾਵ 18 ਮਈ ਨੂੰ ਸ਼ਰਧਾ ਦਾ ਕਤਲ ਕਰ ਦਿੱਤਾ। ਆਫਤਾਬ ਨੇ ਜੰਗਲ ਦੇ ਕੋਲ ਇੱਕ ਫਲੈਟ ਲਿਆ ਸੀ ਤਾਂ ਜੋ ਉਹ ਲਾਸ਼ ਨੂੰ ਟਿਕਾਣੇ ਲਾ ਸਕੇ।