ਗਾਂਧੀਨਗਰ,11 ਨਵੰਬਰ,ਦੇਸ਼ ਕਲਿਕ ਬਿਊਰੋ:
ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚ 46 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਸੂਚੀ ਵਿੱਚ 3 ਔਰਤਾਂ ਅਤੇ 4 ਮੁਸਲਿਮ ਨੇਤਾਵਾਂ ਦੇ ਨਾਂ ਵੀ ਹਨ। ਸੂਚੀ ਵਿੱਚ ਥਾਂ ਬਣਾਉਣ ਵਾਲਿਆਂ ਵਿੱਚ ਲਿੰਬਡੀ ਤੋਂ ਕਲਪਨਾ ਕਰਮਸੀਭਾਈ ਮਕਵਾਨਾ, ਡੇਡਿਆਪਾਰਾ-ਐਸਟੀ ਤੋਂ ਜਰਮਾਬੇਨ ਸੁਖਲਾਲ ਵਸਾਵਾ ਅਤੇ ਕਰੰਜ ਤੋਂ ਭਾਰਤੀ ਪ੍ਰਕਾਸ਼ ਪਟੇਲ ਸ਼ਾਮਲ ਹਨ।ਦੂਜੀ ਸੂਚੀ ਵਿੱਚ ਭੁਜ ਤੋਂ ਅਰਜਨਭਾਈ ਭੂਡੀਆ, ਜੂਨਾਗੜ੍ਹ ਤੋਂ ਭੀਖਾਭਾਈ ਜੋਸ਼ੀ, ਸੂਰਤ ਪੂਰਬੀ ਤੋਂ ਅਸਲਮ ਸਾਈਕਲਵਾਲਾ, ਸੂਰਤ ਉੱਤਰੀ ਤੋਂ ਅਸ਼ੋਕਭਾਈ ਪਟੇਲ ਅਤੇ ਵਲਸਾਡ ਤੋਂ ਕਮਲ ਕੁਮਾਰ ਪਟੇਲ ਸ਼ਾਮਲ ਹਨ। ਇਸ ਤੋਂ ਪਹਿਲਾਂ ਪਾਰਟੀ ਨੇ ਪਿਛਲੇ ਸ਼ੁੱਕਰਵਾਰ ਨੂੰ 43 ਨਾਵਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਕਾਂਗਰਸ ਹੁਣ ਤੱਕ 89 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।