ਹੁਣ ਦਿੱਲੀ ਬਾਡਰਾਂ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ, ਨਾ ਟ੍ਰੈਕਟਰਾਂ ਤੇ ਵਜਦੇ ਗਾਣੇ ਅੱਧੀ ਰਾਤ ਤਕ ਸਿਰ ਖਾਂਦੇ ਨੇ, ਨਾ ਵੱਡੀਆਂ ਗੱਡੀਆਂ ਦੇ ਹਾਰਨ, ਨਾ ਰੋਡ ਤੇ ਕੋਈ ਟ੍ਰੈਫਿਕ, ਨਾ ਚਿੱਕੜ, ਨਾ ਪਾਣੀ ਦੁੱਧ ਦੀ ਕਮੀ, ਨਾ ਈ ਫਾਲਤੂ, ਨਾ ਈ ਅੱਧੀ ਰਾਤ ਤਕ ਸੜਕਾਂ ਤੇ 'ਮੋਦੀ ਮੁਰਦਾਬਾਦ' ਦੇ ਨਾਅਰੇ ਮਾਰਨ ਆਲੇ ਵੱਡੇ ਯੋਧੇ ਦਿਖਦੇ ਨੇ ਤੇ ਨਾ ਈ ਆ ਗਾਣੇ ਚ ਦਿੱਲੀ ਜਿੱਤਣ ਆਲੇ, ਹੁਣ ਓਥੇ ਸਿਰਫ਼ ਸੁਹਿੰਡ ਦੇ ਪੱਕੇ ਆਸ਼ਕ ਨੇ, ਮੈਲੇ ਘਸਮੈਲੇ ਕੱਪੜਿਆਂ ਚ, ਢੱਠੀਆਂ ਪੱਗ ਚ, ਜੋ ਮਿਲ ਗਿਆ ਓਹ ਖਾ ਕੇ ਸ਼ੁਕਰ ਕਰਨ ਆਲੇ।
ਜੋ ਕਹਿੰਦੇ ਨੇ ਸੜਕਾਂ ਦੀ ਲੂਕ ਪਿਘਲਾਉਣ ਆਲੀ ਗਰਮੀ ਕਿਵੇਂ ਕੱਢਣਗੇ ?
ਤਾਂ ਜਵਾਬ ਆ ਜਿੱਦਾਂ ਹੱਡ ਚੀਰਵੀਂ ਠੰਡ ਕੱਢੀ ਆ।
ਕਹਿੰਦੇ ਆ ਸੋਹਣੀਂ ਨੂੰ ਪਤਾ ਨਹੀਂ ਸੀ ਕਿ ਘੜਾ ਕੱਚਾ ਹੈ ਪਰ ਮੈਂ ਕਹਿਨਾ ਬਈ ਓਹ ਘੁਮਿਆਰ ਦੀ ਧੀ ਸੀ, ਓਹਦੀ ਸਾਰੀ ਉਮਰ ਭਾਂਡਿਆਂ ਚ ਗੁਜ਼ਰੀ, ਹੱਥ ਲਾਉਂਦਿਆਂ ਈ ਪਤਾ ਲੱਗ ਗਿਆ ਹੋਣਾ ਘੜਾ ਪੱਕਾ ਜਾਂ ਕੱਚਾ ਪਰ ਦੂਜੇ ਬੰਨੇ ਮਹੀਂਵਾਲ ਭੀ ਤਾਂ ਉਡੀਕ ਰਿਹਾ ਸੀ, ਕੌਲ ਭੀ ਤਾਂ ਨਿਭਾਉਣ ਸੀ। ਸ਼ਾਇਦ ਓਹ ਘੜੇ ਨੂੰ ਇਹ ਕਹਿ ਕੇ ਝਨਾ ਚ ਉਤਰ ਗਈ ਹੋਵੇ ਕਿ ਤੂੰ ਆਪਣਾ ਧਰਮ ਨਿਭਾ ਮੈਂ ਆਪਣਾ ਨਿਭਾਉਣੀ ਆਂ....... ਇਸ਼ਕ ਹਕੀਕੀ ਆਲੇ ਈ ਡੁੱਬ ਦੇ ਹੁੰਦੇ ਨੇ ਮਿਜਾਜੀ ਆਲੇ ਦਾ ਉਰਾਰ ਖੜ੍ਹੇ ਈ ਤਰਕ ਕਰਦੇ ਆ ਛਾਲ ਮਾਰੀਏ ਜਾਂ ਨਾ।
ਹੁਣ ਉੱਥੇ ਸਿਰਫ਼ ਇਸ਼ਕ ਹਕੀਕੀ ਆਲੇ ਈ ਆ ਮਿਜਾਜੀ ਆਲੇ ਤਾਂ ਭੱਜ ਭੁਜ ਆਏ, ਜਿਨ੍ਹਾਂ ਨੂੰ ਪਤਾ ਸੀ ਕਿ ਘੜਾ ਕੱਚਾ ਏ ਤੇ ਪਾਰ ਝਨਾ ਕਰਨਾ, ਸੌਖਾ ਤਾਂ ਨਹੀਂ ਹੋਣਾ ਈ, ਡਟੇ ਹੋਏ ਨੇ ਬਾਕੀ ਸਭ ਮੁੜ ਆਏ ਮੇਰੇ ਵਰਗੇ।
ਕਿਸੇ ਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਕਾਮਰੇਡ ਹੈ ਜਾਂ ਸਿੱਖ,
"ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ"।
ਕਿਸਾਨ ਏਕਤਾ ਜ਼ਿੰਦਾਬਾਦ 🚩🚩✊✊
ਜਿੱਤ ਲੜਦੇ ਲੋਕਾਂ ਦੀ✊✊🚩🚩🚩