ਨਵੀਂ ਦਿਲੀ: 10 ਨਵੰਬਰ, ਦੇਸ਼ ਕਲਿੱਕ ਬਿਓਰੋ
ਭਾਰਤੀ ਜਨਤਾ ਪਾਰਟੀ ਨੇ ਆਗਾਮੀ ਗੁਜਰਾਤ ਚੋਣਾਂ ਲਈ ਵੀਰਵਾਰ ਨੂੰ 160 ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਐਲਾਨੇ ਗਏ ਪ੍ਰਮੁੱਖ ਨਾਵਾਂ ਵਿੱਚ ਮੁੱਖ ਮੰਤਰੀ ਭੂਪੇਂਦਰ ਪਟੇਲ, ਮੋਰਬੀ ਦੇ ਸਾਬਕਾ ਵਿਧਾਇਕ ਕਾਂਤੀਲਾਲ ਅਮ੍ਰਿਤਿਆ, ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਅਤੇ ਹਾਰਦਿਕ ਪਟੇਲ ਸ਼ਾਮਲ ਹਨ।
ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਜਾਮਨਗਰ ਉੱਤਰੀ ਹਲਕੇ ਤੋਂ ਚੋਣ ਲੜੇਗੀ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਮਜੁਰਾ ਹਲਕੇ ਤੋਂ ਚੋਣ ਲੜਨਗੇ।
ਕਾਂਗਰਸ ਦੇ ਸਾਬਕਾ ਨੇਤਾ ਹਾਰਦਿਕ ਪਟੇਲ ਨੂੰ ਵੀਰਮਗਾਮ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਗਿਆ ਹੈ।
ਜਿੱਥੇ 69 ਮੌਜੂਦਾ ਵਿਧਾਇਕਾਂ ਨੂੰ ਆਪੋ-ਆਪਣੀ ਸੀਟ ਤੋਂ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ, ਉਥੇ ਹੀ ਹੁਕਮਰਾਨ ਪਾਰਟੀ ਵੱਲੋਂ ਐਲਾਨੇ ਗਏ 160 ਨਾਵਾਂ ਵਿੱਚੋਂ 38 ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਹੈ।