ਭੋਪਾਲ,8 ਨਵੰਬਰ,ਦੇਸ਼ ਕਲਿਕ ਬਿਊਰੋ:
ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਸੋਮਵਾਰ ਰਾਤ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨਦੀ ਵਿੱਚ ਡਿੱਗ ਗਈ। ਇਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਦਤੀਆ ਅਤੇ ਗਵਾਲੀਅਰ ਦੇ ਹਸਪਤਾਲਾਂ 'ਚ ਰੈਫਰ ਕੀਤਾ ਗਿਆ ਹੈ। ਟਰੈਕਟਰ ਟਰਾਲੀ ਵਿੱਚ ਸਵਾਰ ਲੋਕ ਰਤਨਗੜ੍ਹ ਮਾਤਾ ਮੰਦਿਰ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।ਜਾਣਕਾਰੀ ਮੁਤਾਬਕ ਇਹ ਹਾਦਸਾ ਦਤੀਆ ਜ਼ਿਲ੍ਹੇ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਭਿੰਡ ਜ਼ਿਲ੍ਹੇ ਦੇ ਡਬੋਹ ਥਾਣਾ ਖੇਤਰ ਦੇ ਪਿੰਡ ਜਖੋਲੀ ਬਿੰਦਵਾ ਦਾ ਕੁਸ਼ਵਾਹਾ ਪਰਿਵਾਰ ਅਤੇ ਇਲਾਕੇ ਦੇ ਹੋਰ ਲੋਕ ਮੱਥਾ ਟੇਕਣ ਟਰੈਕਟਰ ਟਰਾਲੀ 'ਚ ਸਵਾਰ ਹੋ ਕੇ ਰਤਨਗੜ੍ਹ ਮਾਤਾ ਮੰਦਰ ਗਏ ਹੋਏ ਸਨ। ਉਥੋਂ ਸ਼ਾਮ 7.30 ਵਜੇ ਦੇ ਕਰੀਬ ਵਾਪਸ ਦਬੋਹ ਆ ਰਹੇ ਸਨ। ਰਸਤੇ ਵਿਚ ਸੇਵਧਾ ਸੰਕੁਆਨ ਸਿੰਧ ਨਦੀ ਦਾ ਪੁਰਾਣਾ ਛੋਟਾ ਪੁਲ ਪੈਂਦਾ ਹੈ। ਇੱਥੋਂ ਲੰਘਦੇ ਸਮੇਂ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਦਰਿਆ ਵਿੱਚ ਜਾ ਡਿੱਗੀ।