ਲਖਨਊ,27 ਅਕਤੂਬਰ,ਦੇਸ਼ ਕਲਿਕ ਬਿਊਰੋ:
ਪ੍ਰਯਾਗਰਾਜ ਦੇ ਸੋਰਾਂਵ ਥਾਣਾ ਖੇਤਰ ਦੇ ਸ਼ਿਵਗੜ੍ਹ ਤੋਂ ਵਿੰਧਿਆਚਲ ਦਰਸ਼ਨ ਕਰਨ ਲਈ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਕਾਰ ਅੱਜ ਵੀਰਵਾਰ ਸਵੇਰੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ 'ਚ ਟਵੇਰਾ ਕਾਰ 'ਚ ਸਵਾਰ 4 ਔਰਤਾਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਵਿੱਚੋਂ ਇੱਕ ਦੀ ਐਸਆਰਐਨ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।ਹਾਦਸਾ ਸਵੇਰੇ ਕਰੀਬ 6:40 ਵਜੇ ਹੰਡੀਆ ਟੋਲ ਪਲਾਜ਼ਾ ਨੇੜੇ ਵਾਪਰਿਆ। ਪਿੰਡ ਸਰਾਏ ਲਾਲ ਉਰਫ਼ ਸ਼ਿਵਗੜ੍ਹ ਥਾਣਾ ਸੋਰਾਓਂ ਜ਼ਿਲ੍ਹਾ ਪ੍ਰਯਾਗਰਾਜ ਤੋਂ ਟਵੇਰਾ ਗੱਡੀ ਨੰਬਰ ਯੂਪੀ 78 ਬੀਕਿਊ 3601 ਵਿੰਧਿਆਚਲ ਜਾ ਰਹੀ ਸੀ ਜੋ ਟੋਲ ਪਲਾਜ਼ਾ ਨੇੜੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ। ਜਿਸ ਕਾਰਨ 4 ਔਰਤਾਂ ਤੇ ਇਕ ਬੱਚੀ ਸਮੇਤ 5 ਦੀ ਮੌਕੇ 'ਤੇ ਹੀ ਮੌਤ ਹੋ ਗਈ।ਲਾਸ਼ਾਂ ਨੂੰ ਐਂਬੂਲੈਂਸ ਰਾਹੀਂ SRN ਮੁਰਦਾਘਰ ਭੇਜ ਦਿੱਤਾ ਗਿਆ ਹੈ।ਕਾਰ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।