ਨਵੀਂ ਦਿੱਲੀ, 27 ਅਕਤੂਬਰ, ਦੇਸ਼ ਕਲਿਕ ਬਿਊਰੋ:
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼੍ਰੀਨਗਰ ਅਤੇ ਲੱਦਾਖ ਦੇ ਦੋ ਦਿਨਾਂ ਦੌਰੇ 'ਤੇ ਅੱਜ ਵੀਰਵਾਰ ਨੂੰ ਸ਼੍ਰੀਨਗਰ ਪਹੁੰਚਣਗੇ। ਉਨ੍ਹਾਂ ਦੇ ਨਾਲ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਵੀ ਹੋਣਗੇ। ਇਸ ਦੌਰਾਨ, ਰੱਖਿਆ ਮੰਤਰੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕਰਨਗੇ। ਮੋਰਚੇ 'ਤੇ ਜਾ ਕੇ ਆਪਰੇਸ਼ਨਲ ਤਿਆਰੀ ਬਾਰੇ ਜਾਣਕਾਰੀ ਹਾਸਲ ਕਰਨਗੇ।ਰੱਖਿਆ ਮੰਤਰੀ ਸਭ ਤੋਂ ਪਹਿਲਾਂ 27 ਅਕਤੂਬਰ ਨੂੰ ਸ਼੍ਰੀਨਗਰ ਪਹੁੰਚਣਗੇ, ਜਿੱਥੇ ਉਹ ਏਅਰਬੇਸ 'ਤੇ 1947 ਦੀ ਜੰਗ ਦੇ ਇਤਿਹਾਸਕ ਪਲਾਂ ਦੇ ਗਵਾਹ ਹੋਣਗੇ। ਕਸ਼ਮੀਰ ਨੂੰ ਕਬਾਇਲੀਆਂ ਤੋਂ ਆਜ਼ਾਦ ਕਰਵਾਉਣ ਲਈ ਭਾਰਤ ਆਪਣੀ ਫੌਜ ਲੈ ਕੇ ਆਇਆ ਸੀ। ਇਸੇ ਕਰਕੇ ਫੌਜ ਇਸ ਦਿਨ ਨੂੰ ਇਨਫੈਂਟਰੀ ਦਿਵਸ ਵਜੋਂ ਮਨਾਉਂਦੀ ਹੈ।ਇੱਥੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਲੇਹ ਲਈ ਰਵਾਨਾ ਹੋਣਗੇ। ਲੇਹ ਵਿੱਚ ਉਹ ਐਲਓਸੀ ‘ਤੇ ਜਾ ਕੇ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲੈਣਗੇ। ਸਰਦੀਆਂ ਦੇ ਮੌਸਮ ਵਿੱਚ ਸੈਨਿਕਾਂ ਦੀ ਸੁਰੱਖਿਆ ਲਈ ਕੀਤੇ ਗਏ ਉਪਾਵਾਂ ਦੇ ਨਾਲ-ਨਾਲ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨਗੇ।28 ਅਕਤੂਬਰ ਨੂੰ ਰਾਜਨਾਥ ਸਿੰਘ ਗਲਵਾਨ ਘਾਟੀ ਦੇ ਸ਼ਿਓਕ ਪੁਲ ਤੋਂ ਦੇਸ਼ ਦੇ 75 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਬੀਆਰਓ ਵੱਲੋਂ ਤਿਆਰ ਕੀਤੇ ਗਏ ਹਨ।