ਨਵੀਂ ਦਿੱਲੀ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਦੀ ਕਰੰਸੀ ਉਤੇ ਮਾਤਾ ਕਲਸ਼ਮੀ ਅਤੇ ਸ੍ਰੀ ਗਣੇਸ਼ ਦੀ ਫੋਟੋ ਲਗਾਈ ਜਾਣੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਨਵੇਂ ਛੱਪਣ ਵਾਲੇ ਨੋਟਾਂ ਉਤੇ ਮਾਤਾ ਲਕਸ਼ਮੀ ਅਤੇ ਸ੍ਰੀ ਗਣੇਸ਼ ਦੀ ਫੋਟੋ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਇਕ ਪਾਸੇ ਗਾਂਧੀ ਦੀ ਫੋਟੋ ਹੋਵੇ ਅਤੇ ਦੂਜੇ ਪਾਸੇ ਲਕਸ਼ਮੀ ਤੇ ਗਣੇਸ਼ ਦੀ ਫੋਟੋ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤਰੱਕੀ ਕਰਨ ਵਾਸਤੇ ਜਿੱਥੇ ਬਹੁਤ ਕੁਝ ਕਰਨ ਦੀ ਲੋੜ ਹੈ ਉਥੇ ਦੇਵੀ ਦੇਵਤਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਮਹੀਨੇ ਨਵੇਂ ਛੱਪਣ ਵਾਲੇ ਨੋਟਾਂ ਉਤੇ ਮਾਤਾ ਲਕਸ਼ਮੀ ਤੇ ਸ੍ਰੀ ਗਣੇਸ਼ ਦੀ ਫੋਟੋ ਲਗਾਈ ਜਾਵੇ।