ਦਮੋਹਾ, 26 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਔਰਤ ਨਾਲ ਛੇੜ ਛਾੜ ਕਰਨ ਦੇ ਦੋਸ਼ ਵਿੱਚ ਇਕ ਦਲਿਤ ਵਿਅਕਤੀ ਅਤੇ ਉਸਦੇ ਮਾਤਾ ਪਿਤਾ ਦਾ ਕਥਿਤ ਤੌਰ ਉਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਪਿੰਡ ਦੇਵਰਾਨ ਦੇ 30 ਸਾਲਾ ਮਾਨਕ ਅਤੇ ਉਸਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਜਦੋਂ ਕਿ ਉਸਦਾ ਛੋਟਾ ਭਰਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਮੰਗਲਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਖ ਦੋਸ਼ੀ ਜਗਦੀਸ਼ ਪਟੇਲ ਦੀ ਪਤਨੀ ਨੇ ਦੋਸ਼ ਲਗਾਇਆ ਸੀ ਕਿ ਮਾਨਕ ਅਹਿਰਵਾਰ ਨੇ ਉਸਦਾ ਪਿੱਛਾ ਕੀਤਾ ਅਤੇ ਮੌਕੇ ਉਤੇ ਘੁਰਦਾ ਸੀ। ਉਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਦੋਵਾਂ ਪਰਿਵਾਰਾਂ ਵਿੱਚ ਬਹਿਸ ਹੋ ਗਈ। ਪਿੰਡ ਦੇ ਕੁਝ ਲੋਕਾਂ ਨੇ ਵਿੱਚ ਪੈ ਕੇ ਸਮਝੌਤਾ ਕਰਵਾ ਦਿੱਤਾ।
ਅਗਲੀ ਸਵੇਰ ਗੁੱਸੇ ਵਿੱਚ ਜਗਦੀਸ਼ ਪਟੇਲ ਆਪਣੇ ਪਰਿਵਾਰ ਦੇ ਪੰਜ ਹੋਰ ਹਥਿਆਬੰਦਾਂ ਮੈਂਬਰਾਂ ਨਾਲ ਮਾਨਕ ਅਹਿਰਵਾਰ ਦੇ ਘਰ ਚਲਿਆ ਗਿਆ ਜਿੱਥੇ ਬਹਿਸ ਹੋ ਗਈ। ਇਸ ਮੌਕੇ ਉਨ੍ਹਾਂ ਮਾਨਕ ਅਹਿਰਵਾਰ, ਉਸਦੇ ਮਾਤਾ ਪਿਤਾ ਅਤੇ ਛੋਟੀ ਭਰਾ ਉਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਜਦੋਂ ਕੇ ਮਾਨਕ ਦਾ ਛੋਟਾ ਭਰਾ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਪੁਲਿਸ ਜਗਦੀਸ ਪਟੇਲ ਨੂੰ ਹਿਰਾਸ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।