ਭਾਰਤ : ਪੱਛਮੀ ਬੰਗਾਲ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਸ਼ੁਰੂ, ਅਲਰਟ ਜਾਰੀ
ਨਵੀਂ ਦਿੱਲੀ,ਢਾਕਾ, 25 ਅਕਤੂਬਰ, ਦੇਸ਼ ਕਲਿਕ ਬਿਊਰੋ:
ਚੱਕਰਵਾਤੀ ਤੂਫਾਨ ਸਿਤਰੰਗ ਨੇ ਬੰਗਲਾਦੇਸ਼ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ।ਆਫ਼ਤ ਮੰਤਰਾਲੇ ਦੇ ਕੰਟਰੋਲ ਰੂਮ ਦੇ ਬੁਲਾਰੇ ਦੇ ਹਵਾਲੇ ਨਾਲ ਏਐਫਪੀ ਨੇ ਦੱਸਿਆ ਕਿ ਬਰਗੁਨਾ, ਨਰੈਲ, ਸਿਰਾਜਗੰਜ ਜ਼ਿਲ੍ਹਿਆਂ ਅਤੇ ਭੋਲਾ ਦੇ ਟਾਪੂ ਜ਼ਿਲ੍ਹੇ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ।
ਭਾਰਤ ਵਿੱਚ ਵੀ ਚੱਕਰਵਾਤੀ ਤੂਫ਼ਾਨ ਸਿਤਰੰਗ ਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਖੇਤਰਾਂ ਵਿੱਚ ਇਸ ਚੱਕਰਵਾਤ ਦਾ ਸਭ ਤੋਂ ਵੱਧ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚ ਦੱਖਣੀ 24 ਪਰਗਨਾ ਅਤੇ ਉੱਤਰੀ 24 ਪਰਗਨਾ ਸ਼ਾਮਲ ਹਨ। ਇਸ ਤੋਂ ਇਲਾਵਾ ਮਿਦਨਾਪੁਰ ਅਤੇ ਮੁਰਸ਼ਿਦਾਬਾਦ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੋਲਕਾਤਾ, ਹਾਵੜਾ ਅਤੇ ਹੁਗਲੀ 'ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਥਾਂ-ਥਾਂ SDRF ਅਤੇ NDRF ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ।(advt53)(advt54)(advt55)