ਨਵੀਂ ਦਿੱਲੀ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੀਵਾਲੀ ਮੌਕੇ ਦਿੱਲੀ-ਐਨਸੀਆਰ ਵਿੱਚ ਚਲਾਏ ਗਏ ਲੋਕਾਂ ਵੱਲੋਂ ਪਟਾਕਿਆਂ ਕਾਰਨ ਦਿੱਲੀ ਦੀ ਹਵਾ ਗੁਣਵਤਾ ਬਹੁਤ ਖਰਾਬ ਵਿੱਚ ਦਰਜ ਕੀਤੀ ਗਈ ਹੈ। ਦੇਰ ਰਾਤ ਤੱਕ ਚਲੇ ਪਟਾਕਿਆਂ ਕਾਰਨ ਦਿੱਲੀ ਅਤੇ ਨੋਇਡਾ ਵਿੱਚ ਹਵਾ ਗੁਣਵਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦਾ ਐਕਯੂਆਈ ਸੋਮਵਾਰ ਸਵੇਰੇ 8 ਵਜੇ ਤੱਕ 301 ਦਰਜ ਕੀਤੀ ਗਈ ਸੀ। ਹਵਾ ਮਾਨਕ ਏਜੰਸੀਆਂ ਨੇ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਦੀਵਾਲੀ ਦੀ ਦੇਰ ਰਾਤ ਨੂੰ ਹਵਾ ਬਹੁਤ ਖਰਾਬ ਤੋਂ ਲੈ ਕੇ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਸਕਦੀ ਹੈ। ਟੀ20 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਲੋਕਾਂ ਵੱਲੋਂ ਪਟਾਕੇ ਚਲਾਏ ਗਏ ਸਨ, ਜਿਸ ਤੋਂ ਬਾਅਦ ਹਵਾ ਗੁਣਵਤਾ ਐਤਵਾਰ ਨੂੰ ਦਿੱਲੀ ਸਮੇਤ ਐਨਸੀਆਰ ਦੇ ਸਾਰੇ ਸ਼ਹਿਰਾਂ ਦੀ ਹਵਾ ਹਵਾ ਖਰਾਬ ਸ਼੍ਰੇਣੀ ਵਿੱਚ ਰਹੀ ਸੀ।(advt53)(advt54)(advt55)