ਨਵੀਂ ਦਿੱਲੀ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕਲਾਸ ਵਿੱਚ ਵਿਦਿਆਰਥੀਆਂ ਨੂੰ ਕੁੱਟ ਰਹੀ ਮਹਿਲਾ ਅਧਿਆਪਕ ਨੂੰ ਜਦੋਂ ਮੁੱਖ ਅਧਿਆਪਕਾ ਨੇ ਰੋਕਿਆ ਤਾਂ ਗੁੱਸੇ ਵਿੱਚ ਮੁੱਖ ਅਧਿਆਪਕਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਬੰਕੀ ਵਿੱਚ ਇਕ ਕੰਪੋਜਿਟ ਸਕੂਲ ਵਿੱਚ ਸਹਾਇਕ ਅਧਿਆਪਕਾ ਰੋਜ਼ਾਨਾ ਬੱਚਿਆ ਦੀ ਕੁੱਟਮਾਰ ਕਰਦੀ ਸੀ। ਜਦੋਂ ਸਹਾਇਕ ਅਧਿਆਪਕਾਂ ਵਿਦਿਆਰਥੀਆਂ ਦੀ ਕੁੱਟਮਾਰ ਕਰ ਰਹੀ ਸੀ ਤਾਂ ਉਸ ਸਮੇਂ ਮੁੱਖ ਅਧਿਆਪਕਾ ਨੇ ਉਸ ਨੂੰ ਰੋਕਿਆ ਤਾਂ ਗੁੱਸੇ ਵਿੱਚ ਉਸਨੇ ਮੁੱਖ ਅਧਿਆਪਕਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੀ ਇਕ ਅਧਿਆਪਕ ਨੇ ਵੀਡੀਓ ਬਣਾ ਲਈ ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਦੌਰਾਨ ਮੁੱਖ ਅਧਿਆਪਕਾ ਬੇਹੋਸ਼ ਹੋ ਕੇ ਡਿੱਗ ਗਈ। ਮੁੱਖ ਅਧਿਆਪਕਾ ਵੱਲੋਂ ਇਸ ਸਬੰਧੀ ਥਾਣੇ ਸ਼ਿਕਾਇਤ ਕਰਕੇ ਅਧਿਆਪਕਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁੱਖ ਅਧਿਆਪਕਾ ਨੇ ਦੋਸ਼ ਲਾਇਆ ਕਿ ਸਹਾਇਕ ਅਧਿਆਪਕਾ ਨੇਹਾ ਰਸਤੋਗੀ ਹਰ ਰੋਜ਼ ਬੇਲੋੜਾ ਬੱਚਿਆਂ ਨੂੰ ਕੁੱਟ-ਕੁੱਟ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਹੈ। ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ।