ਈਟਾਨਗਰ, 21 ਅਕਤੂਬਰ, ਦੇਸ਼ ਕਲਿਕ ਬਿਊਰੋ:
ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਤੂਤਿੰਗ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਸਿੰਗਿੰਗ ਪਿੰਡ ਨੇੜੇ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਿਫੈਂਸ ਪੀਆਰਓ ਨੇ ਦੱਸਿਆ ਕਿ ਜਿੱਥੇ ਇਹ ਹਾਦਸਾ ਵਾਪਰਿਆ, ਉੱਥੇ ਪਹੁੰਚਣ ਲਈ ਕੋਈ ਸੜਕ ਨਹੀਂ ਹੈ। ਅਜਿਹੇ 'ਚ ਬਚਾਅ ਕਾਰਜ ਕਰਨ 'ਚ ਵੀ ਦਿੱਕਤ ਆ ਰਹੀ ਹੈ। ਹਾਲਾਂਕਿ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ।ਰੁਦਰ ਇੱਕ ਹਮਲਾਵਰ ਹੈਲੀਕਾਪਟਰ ਹੈ ਜੋ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL)ਦੁਆਰਾ ਭਾਰਤੀ ਫੌਜ ਲਈ ਨਿਰਮਿਤ ਕੀਤਾ ਗਿਆ ਹੈ। ਇਹ ਧਰੁਵ ਐਡਵਾਂਸਡ ਲਾਈਟ ਹੈਲੀਕਾਪਟਰ (ALH) ਦਾ ਵੈਪਨ ਸਿਸਟਮ ਇੰਟੀਗ੍ਰੇਟਿਡ ਰੂਪ ਹੈ।