ਚੰਡੀਗੜ੍ਹ /ਲਖਨਊ 20 ਅਕਤੂਬਰ, ਦੇਸ਼ ਕਲਿੱਕ ਬਿਓਰੋ
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਾਂਗਰਸ ਦੇ ਦਲਿਤ ਪ੍ਰਧਾਨ ਬਣਾਏ ਜਾਣ ਤੇ ਜੋਰਦਾਰ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗਵਾਹ ਹੈ ਕਿ ਇਸਨੇ ਦਲਿਤਾਂ ਤੇ ਅਣਗੋਲੇ ਵਰਗਾਂ ਦੇ ਮਸੀਹਾ ਪਰਮਪੂਜਯ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਅਤੇ ਉਸਦੇ ਸਮਾਜ ਨੂੰ ਹਮੇਸ਼ਾ ਅਣਗੌਲਿਆ ਤੇ ਮਜ਼ਾਕ ਬਣਾਇਆ ਹੈ। ਕਾਂਗਰਸ ਨੂੰ ਆਪਣੇ ਅੱਛੇ ਦਿਨਾਂ ਵਿਚ ਦਲਿਤਾਂ ਦੀ ਸੁਰੱਖਿਆ ਤੇ ਸਤਿਕਾਰ ਦੀ ਯਾਦ ਨਹੀਂ ਆਉਂਦੀ ਹੈ ਬਲਕਿ ਬੁਰੇ ਦਿਨ ਵਿਚ ਦਲਿਤਾਂ ਨੂੰ ਬਲੀ ਦਾ ਬਕਰਾ ਬਨਾਉਂਦੀ ਹੈ। ਕੁਮਾਰੀ ਮਾਇਆਵਤੀ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਅੱਛੇ ਦਿਨਾਂ ਦੇ ਲੰਬੇ ਸਮੇਂ ਵਿਚ ਜ਼ਿਆਦਾਤਰ ਗੈਰ ਦਲਿਤਾਂ ਨੂੰ ਯਾਦ ਰੱਖਦੀ ਹੈ ਅਤੇ ਮੌਜੂਦਾ ਸਮੇਂ ਵਾਂਗ ਸੱਤਾ ਤੋਂ ਬਾਹਰ ਬੁਰੇ ਦਿਨਾਂ ਵਿਚ ਦਲਿਤਾਂ ਨੂੰ ਅੱਗੇ ਰੱਖਣ ਦੀ ਯਾਦ ਆਉਦੀ ਹੈ। ਕੀ ਇਹ ਛਲਾਵਾ ਤੇ ਕਪਟ ਰਾਜਨੀਤੀ ਨਹੀਂ ਹੈ? ਲੋਕ ਪੁੱਛਦੇ ਹਨ ਕਿ ਇਹ ਹੈ ਕਾਂਗਰਸ ਦਾ ਦਲਿਤਾਂ ਪ੍ਰਤੀ ਅਸਲ ਪ੍ਰੇਮ ?