ਨਵੀਂ ਦਿੱਲੀ, 19 ਅਕਤੂਬਰ, ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਮੋਦੀ ਅੱਜ ਦੋ ਦਿਨਾਂ ਦੌਰੇ 'ਤੇ ਗੁਜਰਾਤ ਪਹੁੰਚਣਗੇ।ਉੱਥੇ ਉਹ 15,670 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪੀਐਮਓ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੀਐਮਓ ਮੁਤਾਬਕ ਪ੍ਰਧਾਨ ਮੰਤਰੀ ਮੋਦੀ 19 ਅਤੇ 20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ।ਅੱਜ ਬੁੱਧਵਾਰ ਨੂੰ, ਉਹ ਗਾਂਧੀਨਗਰ ਦੇ ਮਹਾਤਮਾ ਮੰਦਰ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ ਰੱਖਿਆ ਐਕਸਪੋ 2022 ਦਾ ਉਦਘਾਟਨ ਕਰਨਗੇ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਡਾਲਜ ਵਿੱਚ ਮਿਸ਼ਨ ਸਕੂਲ ਆਫ ਐਕਸੀਲੈਂਸ ਦੀ ਸ਼ੁਰੂਆਤ ਕਰਨਗੇ। ਗੁਜਰਾਤ 'ਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ 'ਚ ਪੀਐੱਮ ਦੀ ਇਸ ਯਾਤਰਾ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।