ਨਵੀਂ ਦਿੱਲੀ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਸਵਾਤੀ ਮਾਲੀਵਾਲ ਦੇ ਘਰ ਉਤੇ ਹਮਲਾ ਕੀਤਾ ਗਿਆ ਹੈ, ਹਮਲਾਵਰਾਂ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਸ ਸਬੰਧੀ ਜਾਣਕਾਰੀ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਦਿੱਤੀ। ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ, ‘ਹੁਣੇ ਕੁਝ ਸਮਾਂ ਪਹਿਲਾਂ ਮੇਰੇ ਘਰ ਉਤੇ ਕੋਈ ਹਮਲਾਵਰ ਦਾਖਲ ਹੋ ਗਏ ਹਨ ਅਤੇ ਉਨ੍ਹਾਂ ਨੇ ਹਮਲਾ ਕੀਤਾ। ਮੇਰੀ ਅਤੇ ਮੇਰੀ ਮਾਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਤੋੜ ਦਿੱਤੀ ਅਤੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸ਼ੁਕਰ ਹੈ ਮੈਂ ਅਤੇ ਮੇਰੀ ਮਾਂ ਦੋਵੇਂ ਘਰ ਨਹੀਂ ਸੀ। ਵਰਨਾ ਪਤਾ ਨਹੀਂ ਕੀ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵੀ ਕਰ ਲਓ, ਮੈਂ ਡਰਾਂਗੀ ਨਹੀਂ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਨੂੰ ਸ਼ਿਕਾਇਤ ਕਰ ਰਹੀ ਹਾਂ।