ਚੰਡੀਗੜ੍ਹ,15 ਅਕਤੂਬਰ,ਦੇਸ਼ ਕਲਿਕ ਬਿਊਰੋ:
ਡੇਰਾ ਸਿਰਸਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਅੱਜ ਸਵੇਰੇ ਯੂਪੀ ਦੇ ਬਾਗਪਤ ਆਸ਼ਰਮ ਲਈ ਰਵਾਨਾ ਹੋ ਗਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮੁੱਖ ਚੇਲੀ ਹਨੀਪ੍ਰੀਤ ਵੀ ਹੈ। ਡੇਰਾ ਮੁਖੀ ਦਾ ਬਾਡੀਗਾਰਡ ਪ੍ਰੀਤਮ ਸਿੰਘ ਵੀ ਨਾਲ ਹੈ। ਹਨੀਪ੍ਰੀਤ ਨਾਲ ਰਾਮ ਰਹੀਮ ਦੋ ਗੱਡੀਆਂ ਵਿੱਚ ਯੂਪੀ ਲਈ ਰਵਾਨਾ ਹੋਇਆ।ਦੱਸ ਦੇਈਏ ਕਿ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਦੀ ਪੈਰੋਲ ਸ਼ੁੱਕਰਵਾਰ ਨੂੰ ਮਨਜ਼ੂਰ ਹੋ ਗਈ ਸੀ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਅੱਜ ਸ਼ਨੀਵਾਰ ਨੂੰ ਬਾਗਪਤ ਲਈ ਰਵਾਨਾ ਹੋ ਗਏ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਰਾਜਸਥਾਨ ਦੇ ਗੁਰੂਸਰ ਮੋਡੀਆ ਵੀ ਜਾ ਸਕਦੇ ਹਨ।ਇਸ ਵਾਰ ਰਾਮ ਰਹੀਮ ਪਹਿਲੀ ਵਾਰ ਜੇਲ੍ਹ ਤੋਂ ਬਾਹਰ ਰਹਿ ਕੇ ਦੀਵਾਲੀ ਮਨਾਏਗਾ। ਰਾਮ ਰਹੀਮ ਨੂੰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਸਾਲ 2016 ਵਿੱਚ ਸਜ਼ਾ ਸੁਣਾਈ ਸੀ।