ਜੈਪੁਰ, 14 ਅਕਤੂਬਰ, ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਨੂਹ ਨੇੜੇ ਰਾਜਸਥਾਨ ਨਾਲ ਲੱਗਦੀ ਸਰਹੱਦ 'ਤੇ ਸਥਿਤ ਬਿਜਾਸਨਾ ਪਿੰਡ 'ਚ ਵੀਰਵਾਰ ਰਾਤ ਮਾਈਨਿੰਗ ਦੌਰਾਨ ਪਹਾੜ ਦੀ ਚੱਟਾਨ ਡਿੱਗ ਗਈ। ਅਧਿਕਾਰੀਆਂ ਮੁਤਾਬਕ ਇਸ ਹੇਠ 7 ਮਜ਼ਦੂਰ ਦੱਬ ਗਏ ਹਨ। 10 ਤੋਂ ਵੱਧ ਵਾਹਨ ਵੀ ਚੱਟਾਨ ਦੇ ਹੇਠਾਂ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਵੀ ਹੋ ਗਈ ਹੈ ਪਰ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।ਬਿਜਾਸਨਾ ਰਾਜਸਥਾਨ ਵਿੱਚ ਸਥਿਤ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਦੇਰ ਰਾਤ ਤੋਂ ਬਚਾਅ ਕਾਰਜ ਜਾਰੀ ਹੈ। ਜ਼ਿਆਦਾਤਰ ਲੋਕ ਹਰਿਆਣਾ ਦੇ ਫ਼ਿਰੋਜ਼ਪੁਰ ਝਿਰਕਾ ਦੇ ਵਸਨੀਕ ਹਨ। ਇਹ ਸਾਰੇ ਮਾਈਨਿੰਗ ਦੇ ਕੰਮ ਵਿੱਚ ਲੱਗੇ ਹੋਏ ਸਨ।ਜਦੋਂ ਹਾਦਸਾ ਵਾਪਰਿਆ ਤਾਂ ਮੌਕੇ 'ਤੇ 5 ਡੰਪਰ, 3 ਪੋਪਲੈਂਡ ਅਤੇ 3 ਹੋਰ ਵਾਹਨ ਖੜ੍ਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਹਿਲਾਂ ਸੂਚਨਾ ਮਿਲੀ ਸੀ ਕਿ ਇਹ ਹਾਦਸਾ ਹਰਿਆਣਾ ਦੀ ਹੱਦ 'ਚ ਹੋਇਆ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਜਿਸ ਪਹਾੜ 'ਤੇ ਚੱਟਾਨ ਡਿੱਗੀ ਉਹ ਰਾਜਸਥਾਨ ਦੀ ਹੱਦ 'ਚ ਹੈ।