ਨਵੀਂ ਦਿੱਲੀ, 14 ਅਕਤੂਬਰ, ਦੇਸ਼ ਕਲਿਕ ਬਿਊਰੋ:
ਦਿੱਲੀ ਏਅਰਪੋਰਟ 'ਤੇ ਬੰਬ ਹੋਣ ਦੀ ਖਬਰ ਸਾਹਮਣੇ ਆਈ ਹੈ।ਅੱਜ ਤੜਕੇ ਕਰੀਬ 3 ਵਜੇ ਮਾਸਕੋ ਤੋਂ ਦਿੱਲੀ ਆਈ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਬਚਾਅ ਟੀਮ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਯਾਤਰੀਆਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।ਜ਼ਿਕਰਯੋਗ ਹੈ ਕਿ 10 ਦਿਨ ਪਹਿਲਾਂ ਈਰਾਨੀ ਯਾਤਰੀ ਜਹਾਜ਼ 'ਚ ਬੰਬ ਹੋਣ ਦੀ ਖਬਰ ਆਈ ਸੀ, ਜੋ ਬਾਅਦ 'ਚ ਅਫਵਾਹ ਨਿਕਲੀ ਸੀ। ਦਰਅਸਲ ਜਹਾਜ਼ 'ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਜਹਾਜ਼ ਦੇ ਪਾਇਲਟ ਨੇ ਦਿੱਲੀ 'ਚ ਲੈਂਡ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਏਟੀਸੀ ਨੇ ਦਿੱਲੀ ਦੀ ਬਜਾਏ ਜੈਪੁਰ ਜਾਂ ਚੰਡੀਗੜ੍ਹ ਜਾਣ ਲਈ ਕਿਹਾ। ਇਸ ਤੋਂ ਬਾਅਦ ਫਲਾਈਟ ਚੀਨ ਦੇ ਗੁਆਂਗਜ਼ੂ ਹਵਾਈ ਅੱਡੇ 'ਤੇ ਉਤਰੀ ਸੀ। ਤਲਾਸ਼ੀ ਲੈਣ 'ਤੇ ਇਸ ਵਿਚ ਕੋਈ ਬੰਬ ਨਹੀਂ ਮਿਲਿਆ ਸੀ।