ਨਵੀਂ ਦਿੱਲੀ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕੇਰਲਾ ਵਿੱਚ ਇਕ ਅਜਿਹੀ ਦਰਦਨਾਇਕ ਘਟਨਾ ਸਾਹਮਣੇ ਆਈ ਜਿੱਥੇ ਧੰਨ ਦੌਲਤ ਦੀ ਲਾਲਸਾ ਲਈ ਦੋ ਔਰਤਾਂ ਦੀ ਬਲੀ ਦੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪਥਾਨਾਮਥਿੱਟਾ ਜ਼ਿਲ੍ਹੇ ਤਿਰੁਵਾਲਾ ਵਿੱਚ ਮਨੁੱਖੀ ਬਲੀ ਦੀ ਘਟਨਾ ਸਾਹਮਣੇ ਆਈ ਹੈ। ਕੋਚੀ ਸਿਟੀ ਪੁਲਿਸ ਕਮਿਸ਼ਨਰ ਸੀ ਐਚ ਨਾਗਰਾਜੂ ਨੇ ਪੁਸ਼ਟੀ ਕੀਤੀ ਹੈ ਕਿ ਦੋ ਔਰਤਾਂ ਨੂੰ ਮਾਰ ਕੇ ਦਬਾ ਦਿੱਤਾ। ਇਹ ਕੰਮ ਇਕ ਮਨੁੱਖ ਬਲੀ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ, ਏਜੰਟ ਸ਼ਿਹਾਬ ਦੇ ਬਿਆਨ ਉਤੇ ਜੋੜੇ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਇਕ ਬਹੁਤ ਉਲਝਿਆ ਮਾਮਲਾ ਹੈ ਅਤੇ ਮਾਮਲੇ ਵਿੱਚ ਕਈ ਪਰਤਾਂ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਮਹੀਨੇ ਗਾਇਬ ਹੋਈ ਮਹਿਲਾ ਦੀ ਲਾਸ਼ ਕੱਢ ਲਈ ਜਾਵੇਗੀ ਅਤੇ ਫੋਰੇਂਸਿਕ ਜਾਂਚ ਲਈ ਭੇਜੀ ਜਾਵੇਗੀ। ਦੋਸ਼ੀ ਜੋੜੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਆਰਥਿਕ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਮਨੁੱਖੀ ਬਲੀ ਦਿੱਤੀ ਸੀ। ਮੁਲਜ਼ਮ ਭਗਵਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਲੈਲਾ ਆਪਣੇ ਘਰ ਦੇ ਨੇੜੇ ਇਕ ਮਸਾਜ ਸੈਂਟਰ ਚਲਾਉਂਦੇ ਹਨ।
ਪੁਲਿਸ ਕਮਿਸ਼ਨਰ ਨੇ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹੋਰ ਵਿਸਥਾਰ ਲਈ ਸਮਾਂ ਚਾਹੀਦਾ ਹੈ, ਕਿਉਂਕਿ ਸਾਡੀ ਟੀਮ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਪਹਿਲੀ ਵਾਰ ਉਦੋਂ ਸਾਹਮਣੇ ਆਇਆ, ਜਦੋਂ 27 ਸਤੰਬਰ ਨੂੰ ਇਕ 50 ਸਾਲਾ ਮਹਿਲਾ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ।