ਸ਼੍ਰੀਨਗਰ,11 ਅਕਤੂਬਰ,ਦੇਸ਼ ਕਲਿਕ ਬਿਊਰੋ:
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਫੰਡਿੰਗ ਮਾਮਲੇ ਦੇ ਸਿਲਸਿਲੇ 'ਚ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਸ਼ੱਕੀ ਗਤੀਵਿਧੀਆਂ ਦੇ ਸਿਲਸਿਲੇ 'ਚ ਰਾਜੌਰੀ, ਪੁੰਛ, ਜੰਮੂ, ਸ਼੍ਰੀਨਗਰ, ਪੁਲਵਾਮਾ, ਬਡਗਾਮ, ਸ਼ੋਪੀਆਂ ਅਤੇ ਬਾਂਦੀਪੋਰਾ ਜ਼ਿਲਿਆਂ 'ਚ ਕਈ ਥਾਵਾਂ 'ਤੇ ਤਲਾਸ਼ੀ ਲੈ ਰਹੀ ਹੈ।ਐਨਆਈਏ ਨੇ ਰਾਜੌਰੀ ਦੇ ਅਲ ਹੁਦਾ ਐਜੂਕੇਸ਼ਨਲ ਟਰੱਸਟ ਦੇ ਫੰਡਿੰਗ ਪੈਟਰਨ ਅਤੇ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਸੀ। ਇਹ ਟਰੱਸਟ ਜਮਾਤ-ਏ-ਇਸਲਾਮੀ ਦੀ ਮੂਹਰਲੀ ਇਕਾਈ ਵਜੋਂ ਕੰਮ ਕਰ ਰਿਹਾ ਸੀ। ਜਮਾਤ-ਏ-ਇਸਲਾਮੀ ਨੂੰ 2019 ਵਿੱਚ ਯੂਏਪੀਏ ਦੇ ਤਹਿਤ ਇੱਕ 'ਗੈਰ-ਕਾਨੂੰਨੀ ਸੰਗਠਨ' ਘੋਸ਼ਿਤ ਕੀਤਾ ਜਾ ਚੁੱਕਾ ਹੈ।