ਨਵੀਂ ਦਿੱਲੀ,10 ਅਕਤੂਬਰ,ਦੇਸ਼ ਕਲਿਕ ਬਿਊਰੋ:
ਦਿੱਲੀ 'ਚ ਹੁਣ ਬਾਜ਼ਾਰ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹਣਗੇ। ਲੈਫਟੀਨੈਂਟ ਗਵਰਨਰ (ਐਲਜੀ) ਵੀਕੇ ਸਕਸੈਨਾ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਆਨਲਾਈਨ ਖਰੀਦਦਾਰੀ, ਡਿਲੀਵਰੀ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ ਅਤੇ ਟਰਾਂਸਪੋਰਟ ਸੇਵਾਵਾਂ ਨਾਲ ਸਬੰਧਤ ਚੀਜ਼ਾਂ ਸ਼ਾਮਲ ਹਨ। LG ਦਫਤਰ ਨੇ ਐਤਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚੋਂ ਕੁਝ ਅਰਜ਼ੀਆਂ 2016 ਤੋਂ ਪੈਂਡਿੰਗ ਸਨ। ਉਪ ਰਾਜਪਾਲ ਨੇ ਹੁਕਮ ਦਿੱਤਾ ਹੈ ਕਿ ਇਸ ਫੈਸਲੇ ਨਾਲ ਸਬੰਧਤ ਨੋਟੀਫਿਕੇਸ਼ਨ 7 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇ।ਉਪ ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਅਜਿਹੀਆਂ ਅਰਜ਼ੀਆਂ ਦਾ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਕੁੱਲ 346 ਅਰਜ਼ੀਆਂ ਪੈਂਡਿੰਗ ਸਨ। ਇਨ੍ਹਾਂ ਵਿੱਚੋਂ 2016 ਵਿੱਚ 18, 2017 ਵਿੱਚ 26, 2018 ਵਿੱਚ 83, 2019 ਵਿੱਚ 25, 2020 ਵਿੱਚ 4 ਅਤੇ 2021 ਵਿੱਚ 74 ਅਰਜ਼ੀਆਂ ਕਿਰਤ ਵਿਭਾਗ ਕੋਲ ਪੈਂਡਿੰਗ ਸਨ।