ਥਿਰੂਵਨੰਥਾਪੁਰਮ,6 ਅਕਤੂਬਰ,ਦੇਸ਼ ਕਲਿਕ ਬਿਊਰੋ:
ਕੇਰਲ 'ਚ ਅੱਜ ਸਵੇਰੇ ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਇਹ ਹਾਦਸਾ ਪਲੱਕੜ ਜ਼ਿਲੇ ਦੇ ਵਡਾਕੰਚਰੀ 'ਚ ਉਸ ਸਮੇਂ ਵਾਪਰਿਆ ਜਦੋਂ ਦੋ ਤੇਜ਼ ਰਫਤਾਰ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਬੱਸ ਏਰਨਾਕੁਲਮ ਦੇ ਮੁਲੰਤਰੁਥੀ ਸਥਿਤ ਬੇਸੇਲੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਪਰ ਪਲੱਕੜ ਜ਼ਿਲੇ ਦੇ ਵਡੱਕਨਚੇਰੀ ਵਿਖੇ ਕੇਐੱਸਆਰਟੀਸੀ ਦੀ ਬੱਸ ਨਾਲ ਟਕਰਾ ਗਈ। ਇਸ ਘਟਨਾ ਤੋਂ ਬਾਅਦ ਰੌਲਾ ਪੈ ਗਿਆ।ਟੂਰਿਸਟ ਬੱਸ ਨੇ ਕੰਟਰੋਲ ਗੁਆ ਦਿੱਤਾ ਅਤੇ ਇੱਕ ਕਾਰ ਨੂੰ ਓਵਰਟੇਕ ਕਰਦੇ ਹੋਏ ਕੇਐਸਆਰਟੀਸੀ ਬੱਸ ਨਾਲ ਜਾ ਟਕਰਾਈ। ਕੰਟਰੋਲ ਗੁਆਉਣ ਤੋਂ ਬਾਅਦ, ਟੂਰਿਸਟ ਬੱਸ ਨਜ਼ਦੀਕੀ ਦਲਦਲ ਵਿੱਚ ਡਿੱਗ ਗਈ। ਇਹ ਹਾਦਸਾ ਵਲਯਾਰ-ਵਡਕੰਚੈਰੀ ਰਾਸ਼ਟਰੀ ਰਾਜਮਾਰਗ 'ਤੇ ਅੰਜੁਮੂਰਤੀ ਮੰਗਲਮ ਬੱਸ ਸਟਾਪ ਨੇੜੇ ਵਾਪਰਿਆ।