ਨਵੀਂ ਦਿੱਲੀ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਉਤਰਾਖੰਡ ਵਿੱਚ ਵਾਪਰੇ ਇਕ ਭਿਆਨਕ ਹਾਦਸੇ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੌੜੀ ਗੜ੍ਹਵਾਲ ਵਿੱਚ ਵਾਪਰੇ ਇਕ ਬੱਸ ਹਾਦਸੇ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 21 ਲੋਕਾਂ ਨੂੰ ਬਚਾ ਲਿਆ ਗਿਆ। ਉਤਰਾਖੰਡ ਦੇ ਜ਼ਿਲ੍ਹੇ ਪੌੜੀ ਦੇ ਬੀਰੋਂਖਾਲ ਖੇਤਰ ਵਿੱਚ 45-50 ਵਿਅਕਤੀ ਨੂੰ ਲੈ ਕੇ ਬੱਸ ਜਾ ਰਹੀ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 25 ਵਿਅਕਤੀਆਂ ਦੀ ਜਾਨ ਚਲੀ ਗਈ। ਬੱਸ ਵਿਆਹ ਸਮਾਰੋਹ ਲਈ ਲਾਲਢਾਂਗ ਤੋਂ ਬੀਰੋਂਖਾਲ ਦੇ ਇਕ ਪਿੰਡ ਵੱਲ ਜਾ ਰਹੀ ਸੀ ਜੋ ਸਿਮਰੀ ਮੋੜ ਕੋਲ ਇਹ ਹਾਦਸਾ ਵਾਪਰ ਗਿਆ।
ਇਸ ਘਟਨਾ ਦਾ ਪਤਾ ਚਲਦਿਆਂ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ, ਪ੍ਰੰਤੂ ਹਨ੍ਹੇਰੇ ਕਾਰਨ ਬਚਾਅ ਕਰਮੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।