ਸ਼੍ਰੀਨਗਰ, 4 ਅਕਤੂਬਰ, ਦੇਸ਼ ਕਲਿਕ ਬਿਊਰੋ:
ਜੰਮੂ-ਕਸ਼ਮੀਰ ਦੇ ਡੀਜੀ ਜੇਲ੍ਹ (ਡਾਇਰੈਕਟਰ ਜਨਰਲ ਜੇਲ੍ਹ) ਹੇਮੰਤ ਲੋਹੀਆ ਦੀ ਸੋਮਵਾਰ ਦੇਰ ਰਾਤ ਆਪਣੇ ਹੀ ਘਰ ਵਿੱਚ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਅੱਤਵਾਦੀ ਸੰਗਠਨ TRF (ਦ ਰੇਸਿਸਟੈਂਸ ਫਰੰਟ) ਨੇ ਹੱਤਿਆ ਦੇ ਕਰੀਬ 10 ਘੰਟੇ ਬਾਅਦ ਅੱਜ ਮੰਗਲਵਾਰ ਸਵੇਰੇ ਲੋਹੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਇਹ ਲਸ਼ਕਰ ਨਾਲ ਜੁੜੀ ਜਥੇਬੰਦੀ ਹੈ।ਇਸ ਘਟਨਾ ਤੋਂ ਬਾਅਦ ਤੋਂ ਡੀਜੀ ਦਾ ਨੌਕਰ ਫਰਾਰ ਹੈ, ਇਸ ਲਈ ਪੁਲਸ ਉਸ 'ਤੇ ਕਤਲ ਦਾ ਸ਼ੱਕ ਜਤਾ ਰਹੀ ਹੈ। ਨੌਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀ ਜੇਲ੍ਹ ਹੇਮੰਤ ਲੋਹੀਆ ਜੰਮੂ ਦੇ ਬਾਹਰੀ ਇਲਾਕੇ ਉਦੇਵਾੜਾ ਵਿੱਚ ਰਹਿੰਦੇ ਸਨ। ਉਹ 1992 ਬੈਚ ਦੇ ਆਈਪੀਐਸ ਅਧਿਕਾਰੀ ਸਨ। ਇਸ ਸਾਲ ਅਗਸਤ 'ਚ ਉਨ੍ਹਾਂ ਨੂੰ ਡੀ.ਜੀ.ਜੇਲ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ। ਉਸ ਦਾ ਕਤਲ ਕਿਉਂ ਕੀਤਾ ਗਿਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।