ਨਵੀਂ ਦਿੱਲੀ,1 ਅਕਤੂਬਰ, ਦੇਸ਼ ਕਲਿਕ ਬਿਊਰੋ:
ਦੇਸ਼ ਵਿੱਚ ਅੱਜ ਯਾਨੀ 1 ਅਕਤੂਬਰ ਤੋਂ 5ਜੀ ਮੋਬਾਈਲ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਮੋਬਾਈਲ ਕਾਂਗਰਸ ਵਿੱਚ 5ਜੀ ਸੇਵਾਵਾਂ ਲਾਂਚ ਕੀਤੀਆਂ। ਦੇਸ਼ ਵਿੱਚ ਦੋ ਵੱਡੀਆਂ ਮੋਬਾਈਲ ਕੰਪਨੀਆਂ ਨੇ 5ਜੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਏਅਰਟੈੱਲ ਨੇ ਵਾਰਾਣਸੀ ਵਿੱਚ 5ਜੀ ਅਤੇ ਜਿਓ ਨੇ ਅਹਿਮਦਾਬਾਦ ਦੇ ਇੱਕ ਪਿੰਡ ਤੋਂ ਸ਼ੁਰੂਆਤ ਕੀਤੀ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਮੌਜੂਦ ਸਨ।ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਪ੍ਰੋਗਰਾਮ 'ਚ ਕਿਹਾ ਕਿ 5ਜੀ ਡਿਜੀਟਲ ਕਾਮਧੇਨੂ ਹੈ। ਇਹ ਤਕਨੀਕ ਭਾਰਤੀਆਂ ਦੇ ਜੀਵਨ ਵਿੱਚ ਹੈਲਥ,ਵੈਲਥ ਅਤੇ ਹੈਪੀਨੈਸ ਲਿਆਵੇਗੀ। ਇਸ ਨਾਲ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੰਭਵ ਹੋਵੇਗਾ। ਅੰਬਾਨੀ ਨੇ ਕਿਹਾ ਕਿ ਜੀਓ ਰਾਹੀਂ ਦਸੰਬਰ ਤੱਕ 5ਜੀ ਸੇਵਾ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਈ ਜਾਵੇਗੀ। ਇਸ ਦੇ ਨਾਲ ਹੀ ਭਾਰਤੀ-ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਦਿੱਲੀ, ਮੁੰਬਈ ਅਤੇ ਵਾਰਾਣਸੀ ਸਮੇਤ ਦੇਸ਼ ਦੇ ਅੱਠ ਸ਼ਹਿਰਾਂ ਵਿੱਚ ਅੱਜ ਤੋਂ 5ਜੀ ਸੇਵਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।