ਨਵੀਂ ਦਿੱਲੀ,27 ਸਤੰਬਰ,ਦੇਸ਼ ਕਲਿਕ ਬਿਊਰੋ:
ਅੱਜ ਮੰਗਲਵਾਰ ਤੋਂ ਸੁਪਰੀਮ ਕੋਰਟ ਦੀ ਕਾਰਵਾਈ ਦੀ ਸਿੱਧਾ ਪ੍ਰਸਾਰਣ ਸ਼ੁਰੂ ਹੋ ਰਿਹਾ ਹੈ। ਸੰਵਿਧਾਨ ਬੈਂਚ ਦੇ ਕੁਝ ਮਾਮਲਿਆਂ ਨਾਲ ਸ਼ੁਰੂਆਤ ਕੀਤੀ ਜਾ ਰਹੀ ਹੈ। ਚੀਫ਼ ਜਸਟਿਸ ਯੂ ਯੂ ਲਲਿਤ ਦੀ ਪ੍ਰਧਾਨਗੀ ਹੇਠ ਹੋਈ ਫੁਲ ਕੋਰਟ ਮੀਟਿੰਗ ਵਿੱਚ ਲਏ ਗਏ ਇੱਕ ਤਾਜ਼ਾ ਫੈਸਲੇ ਵਿੱਚ 27 ਸਤੰਬਰ ਤੋਂ ਸਾਰੀਆਂ ਸੰਵਿਧਾਨਕ ਬੈਂਚਾਂ ਦੀਆਂ ਸੁਣਵਾਈਆਂ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ਕੀਤਾ ਗਿਆ ਸੀ।ਹਾਲਾਂਕਿ, ਤਤਕਾਲੀ ਸੀਜੇਆਈ ਐਨਵੀ ਰਮਨਾ ਦੀ ਅਗਵਾਈ ਵਾਲੀ ਬੈਂਚ ਦੀ ਕਾਰਵਾਈ ਦਾ ਰਸਮੀ ਸਿੱਧਾ ਪ੍ਰਸਾਰਣ ਉਨ੍ਹਾਂ ਦੀ ਸੇਵਾਮੁਕਤੀ ਵਾਲੇ ਦਿਨ 26 ਅਗਸਤ ਨੂੰ ਇੱਕ ਵੈਬਕਾਸਟ ਪੋਰਟਲ ਰਾਹੀਂ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ ਛੇ ਹਾਈ ਕੋਰਟਾਂ ਵਿੱਚ ਲਾਈਵ ਸਟ੍ਰੀਮਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਲਾਈਵ ਸਟ੍ਰੀਮਿੰਗ ਨਾਲ ਜੁੜੀ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਸ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਲਈ ਉਸ ਦਾ ਆਪਣਾ ਪਲੇਟਫਾਰਮ ਹੋਵੇਗਾ ਅਤੇ ਯੂਟਿਊਬ ਦੀ ਵਰਤੋਂ ਅਸਥਾਈ ਤੌਰ 'ਤੇ ਹੋਵੇਗੀ।